ਪੰਜਾਬ ਦੇ ਮੁੱਖ-ਮੰਤਰੀ ਅਤੇ ਰਾਜਪਾਲ ਵਿੱਚ ਫਿਰ ਟਕਰਾਅ, ਇਸ ਵਾਰ ਕਰਜ਼ੇ ਨੂੰ ਲੈ ਕੇ ਭੱਖਿਆ ਮੁੱਦਾ

4 Oct 2023

TV9 Punjabi

ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਟਕਰਾਅ ਚੱਲ ਰਿਹਾ ਹੈ।

ਚੱਲ ਰਿਹਾ ਟਕਰਾਅ

ਸੀਐਮ ਅਤੇ ਰਾਜਪਾਲ ਵਿੱਚ ਹੁਣ ਟਕਰਾਅ ਦਾ ਮੁੱਦਾ ਪੰਜਾਬ ਦਾ ਕਰਜ਼ਾ ਬਣਿਆ ਹੈ। ਰਾਜਪਾਲ ਨੇ ਭਗਵੰਤ ਮਾਨ ਸਰਕਾਰ ਤੋਂ 50,000 ਕਰੋੜ ਰੁਪਏ ਦੇ ਕਰਜ਼ੇ ਸਬੰਧੀ ਜਾਣਕਾਰੀ ਮੰਗੀ ਸੀ। 

ਹੁਣ ਕਰਜ਼ਾ ਬਣਿਆ ਟਕਰਾਅ ਦਾ ਮੁੱਦਾ

ਸੀਐਮ ਭਗਵੰਤ ਮਾਨ ਨੇ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਮੁੱਦੇ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਜਵਾਬ ਭੇਜਿਆ ਹੈ।

ਭਗਵੰਤ ਨੇ ਭੇਜਿਆ ਜਵਾਬ

ਸੀਐਮ ਮਾਨ ਨੇ ਕਿਹਾ ਕਿ ਸਰਕਾਰ ਨੇ 50 ਹਜ਼ਾਰ ਕਰੋੜ ਦਾ ਨਹੀਂ ਸਗੋਂ 47 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ। ਇਸ ਦੌਰਾਨ ਮਾਨ ਨੇ ਰਾਜਪਾਲ ਨੂੰ ਵੀ ਸਿੱਧੇ ਹੱਥੀਂ ਲਿਆ।

ਕਿੰਨੇ ਕਰੋੜ ਦਾ ਲਿਆ ਕਰਜ਼ਾ?

ਸੀਐਮ ਨੇ ਕਿਹਾ ਕਿ ਸਵਾਲ ਇਹ ਹੈ ਕਿ ਇਸੇ ਰਾਜਪਾਲ ਨੇ ਪਿਛਲੀਆਂ ਸਰਕਾਰਾਂ ਤੋਂ ਕੋਈ ਜਵਾਬ ਨਹੀਂ ਮੰਗਿਆ, ਜੋ 3 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਤੇ ਛੱਡ ਕੇ ਗਏ ਹਨ।

ਮਾਨ ਦੇ ਤੀਖੇ ਬੋਲ

ਸੀਐਮ ਮਾਨ ਨੇ ਕਿਹਾ ਕਿ ਰਾਜਪਾਲ ਨੇ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਨ ਅਤੇ ਸਰਕਾਰੀ ਖਜ਼ਾਨੇ ਦੀ ਵਰਤੋਂ ਕਰਨ ਵਾਲੀਆਂ ਸਰਕਾਰਾਂ ਤੋਂ ਕੋਈ ਜਵਾਬ ਨਹੀਂ ਮੰਗਿਆ।

ਸੀਐਮ ਨੇ ਰਾਜਪਾਲ ਨੂੰ ਘੇਰਿਆ

ਇਸ ਆਸਾਨ ਰੈਸਿਪੀ ਨਾਲ ਬਣਾਓ ਆਟਾ ਲੱਡੂ