21-05- 2025
TV9 Punjabi
Author: Lalit Sharma
ਰਣਜੀਤ ਸਿੰਘ ਢੱਡਰੀਆਂਵਾਲੇ ਅੱਜ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ। ਉਨ੍ਹਾਂ ਨੇ ਆਪਣੇ ਗਲਤ ਬਿਆਨੀ ਲਈ ਪੰਜਾਂ ਸਿੰਘ ਸਾਹਿਬਾਨਾਂ ਤੋਂ ਮੁਆਫ਼ੀ ਮੰਗੀ।
ਖਿਮਾ ਯਾਚਨਾ ਪ੍ਰਵਾਨ ਕਰਦਿਆਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੜਗੱਜ ਸਮੇਤ ਬਾਕੀ ਸਿੰਘ ਸਾਹਿਬਾਨਾਂ ਨੇ ਉਨ੍ਹਾਂ ਨੂੰ 501 ਰੁਪਏ ਦੀ ਦੇਗ ਤੇ ਪਾਠ ਕਰਨ ਦਾ ਹੁਕਮ ਦੇਕੇ ਸਿੱਖੀ ਪ੍ਰਚਾਰ ਲਈ ਪ੍ਰਵਾਨਗੀ ਦੇ ਦਿੱਤੀ।
ਅਕਾਲ ਤਖ਼ਤ ਤੋਂ ਮਿਲੀ ਮੁਆਫ਼ੀ ਤੋਂ ਬਾਅਦ ਹੁਣ ਢੱਡਰੀਆਂਵਾਲੇ ਨੇ ਪੂਰੀ ਤਨਦੇਹੀ ਨਾਲ ਸਿੱਖੀ ਪ੍ਰਚਾਰ ਵਿੱਚ ਜੁਟਣ ਦੀ ਗੱਲ ਕਹੀ ਹੈ।
ਇਸ ਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਾਣੇ-ਅਣਜਾਣੇ 'ਚ ਜੋ ਵੀ ਮੈਂ ਅਪਸ਼ਬਦ ਬੋਲੇ ਉਸਦੀ ਮੈਂ ਖਿਮਾ ਜਾਚਨਾ ਕੀਤੀ ਹੈ। 20 ਸਾਲਾਂ ਦਾ ਮੇਰਾ ਧਰਮ ਪ੍ਰਚਾਰ ਦਾ ਤਜ਼ਰਬਾ ਹੈ। ਹੁਣ ਅਸੀਂ ਤਗੜੇ ਹੋ ਕੇ ਅੰਮ੍ਰਿਤ ਸੰਚਾਰ ਕਰਾਵਾਂਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ 2020 ਵਿੱਚ ਉਨ੍ਹਾਂ ‘ਤੇ ਪਾਬੰਦੀ ਲਗੀ ਸੀ। ਉਸ ਸਮੇਂ ਹਾਲਾਤ ਹੋਰ ਸਨ ਪਰ ਹੁਣ ਸਿੰਘ ਸਾਹਿਬਾਨਾਂ ਨੇ ਮੇਰਾ ਪੱਖ ਸੁਣਿਆ ਹੈ।