19-05- 2025
TV9 Punjabi
Author: Isha Sharma
ਆਂਡੇ ਨੂੰ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਪਰ ਇਸ ਵਿੱਚ ਸਿਰਫ਼ 6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਹੋਰ ਵਧੀਆ ਪ੍ਰੋਟੀਨ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਆਂਡਿਆਂ ਨਾਲੋਂ ਕਈ ਵਧੀਆ ਆਪਸ਼ਨ ਹਨ।
ਇਹ ਕੰਪਲੀਟ ਪਲਾਂਟ Based ਪ੍ਰੋਟੀਨ ਹੈ। ਅੱਧਾ ਕੱਪ ਟੋਫੂ ਵਿੱਚ ਲਗਭਗ 21.8 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸਨੂੰ ਫ੍ਰੀਜ਼ ਕੀਤਾ ਜਾ ਸਕਦਾ ਹੈ ਅਤੇ ਪੰਜ ਮਹੀਨਿਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ।
ਬਿਨਾਂ ਨਮਕ ਵਾਲੇ ਡੱਬਾਬੰਦ ਕਾਲੇ ਛੋਲੇ ਸਿਹਤ ਲਈ ਚੰਗੇ ਹੁੰਦੇ ਹਨ। ਅੱਧਾ ਕੱਪ ਛੋਲਿਆਂ ਵਿੱਚ ਲਗਭਗ 7 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਹਨਾਂ ਨੂੰ ਚੌਲਾਂ ਦੇ ਨਾਲ, ਸਲਾਦ ਵਿੱਚ ਜਾਂ ਸਬਜ਼ੀਆਂ ਨਾਲ ਮਿਲਾ ਕੇ ਖਾਧਾ ਜਾ ਸਕਦਾ ਹੈ।
ਦੋ ਚਮਚ Peanut Butter ਵਿੱਚ ਲਗਭਗ 8 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸਨੂੰ Brown ਬਰੈੱਡ ਦੇ ਨਾਲ ਖਾਣਾ ਚਾਹੀਦਾ ਹੈ। ਇਸ ਵਿੱਚ ਵਿਟਾਮਿਨ ਈ, ਫਾਈਬਰ ਵੀ ਹੁੰਦਾ ਹੈ।
ਡੱਬਾਬੰਦ ਸਾਲਮਨ ਵਿੱਚ ਪ੍ਰਤੀ 3-ਔਂਸ ਸਰਵਿੰਗ ਵਿੱਚ ਲਗਭਗ 19 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਹ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ, ਜੋ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇੱਕ ਕੱਪ ਪਕਾਏ ਹੋਏ ਕੁਇਨੋਆ ਵਿੱਚ ਲਗਭਗ 8.14 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸਨੂੰ ਅਨਾਜ ਵਾਂਗ ਖਾਧਾ ਜਾਂਦਾ ਹੈ ਅਤੇ ਇਸ ਵਿੱਚ ਮੈਗਨੀਸ਼ੀਅਮ, ਫੋਲੇਟ ਅਤੇ ਥਿਆਮੀਨ ਵਰਗੇ ਪੌਸ਼ਟਿਕ ਤੱਤ ਵੀ ਹੁੰਦੇ ਹਨ।
ਇੱਕ ਕੱਪ ਕਾਟੇਜ ਚੀਸ ਵਿੱਚ ਲਗਭਗ 11 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਵਿੱਚ ਕੈਲਸ਼ੀਅਮ, ਬੀ-ਵਿਟਾਮਿਨ ਅਤੇ ਫਾਸਫੋਰਸ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਵੀ ਹੁੰਦੇ ਹਨ। ਤੁਸੀਂ ਇਸਨੂੰ ਫਲਾਂ ਨਾਲ ਖਾ ਸਕਦੇ ਹੋ।
Low Fat Greek Yogurt ਵਿੱਚ ਲਗਭਗ 20 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਵਿੱਚ ਲੈਕਟੋਜ਼ ਘੱਟ ਹੁੰਦਾ ਹੈ, ਜੋ ਇਸਨੂੰ ਪਚਾਉਣਾ ਆਸਾਨ ਬਣਾਉਂਦਾ ਹੈ। ਇਸਨੂੰ ਸਮੂਦੀ, ਡਿਪਸ ਜਾਂ ਮਿਠਾਈਆਂ ਵਿੱਚ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ।
ਚਿਕਨ ਬ੍ਰੈਸਟ ਜਾਂ ਫਰਾਈਡ ਚਿਕਨ ਦੋਵੇਂ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਚਿਕਨ ਵਿੱਚ 20 ਤੋਂ 26 ਗ੍ਰਾਮ ਪ੍ਰੋਟੀਨ ਪਾਇਆ ਜਾ ਸਕਦਾ ਹੈ। ਥਾਈ ਦਾ ਸੁਆਦ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਇਸ ਵਿੱਚ ਆਇਰਨ ਵੀ ਜ਼ਿਆਦਾ ਹੁੰਦਾ ਹੈ।