PM ਮੋਦੀ ਨੇ ਬਣਾਇਆ ਨਵਾਂ ਰਿਕਾਰਡ, ਕਈ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਪਿੱਛੇ ਛੱਡਿਆ

22-08- 2024

TV9 Punjabi

Author: Ramandeep Singh

ਨਰਿੰਦਰ ਮੋਦੀ ਉਨ੍ਹਾਂ ਪ੍ਰਧਾਨ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਹਨ ਜੋ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਹਨ। ਹੁਣ ਉਨ੍ਹਾਂ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਨਵਾਂ ਰਿਕਾਰਡ ਬਣਾਇਆ

ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦੀ 78ਵੀਂ ਵਰ੍ਹੇਗੰਢ 'ਤੇ ਲਾਲ ਕਿਲੇ ਤੋਂ 98 ਮਿੰਟ ਤਕ ਭਾਸ਼ਣ ਦਿੱਤਾ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ।

ਇਸ ਤਰ੍ਹਾਂ ਰਿਕਾਰਡ ਬਣਿਆ

ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੰਨਾ ਲੰਬਾ ਭਾਸ਼ਣ ਦਿੱਤਾ ਹੈ। ਉਨ੍ਹਾਂ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।

ਆਪਣਾ ਰਿਕਾਰਡ ਤੋੜਿਆ

ਇਸ ਤੋਂ ਪਹਿਲਾਂ 2016 ਵਿੱਚ ਪੀਐਮ ਮੋਦੀ ਦਾ ਸਭ ਤੋਂ ਲੰਬਾ ਭਾਸ਼ਣ 96 ਮਿੰਟ ਦਾ ਸੀ। ਇਸ ਦੇ ਨਾਲ ਹੀ 2017 'ਚ ਉਨ੍ਹਾਂ ਨੇ 56 ਮਿੰਟ ਦਾ ਆਪਣਾ ਸਭ ਤੋਂ ਛੋਟਾ ਭਾਸ਼ਣ ਦਿੱਤਾ ਸੀ।

ਸਭ ਤੋਂ ਛੋਟਾ ਭਾਸ਼ਣ ਕਦੋਂ ਦਿੱਤਾ

ਪੀਐਮ ਮੋਦੀ ਤੋਂ ਪਹਿਲਾਂ ਸਭ ਤੋਂ ਲੰਬੇ ਭਾਸ਼ਣ ਦਾ ਰਿਕਾਰਡ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰ ਕੁਮਾਰ ਗੁਜਰਾਲ ਦੇ ਕੋਲ ਸੀ।

ਕਿਸ ਪ੍ਰਧਾਨ ਮੰਤਰੀ ਨੂੰ ਪਿੱਛੇ ਛੱਡ ਦਿੱਤਾ?

ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਪਣਾ ਸਭ ਤੋਂ ਲੰਬਾ ਭਾਸ਼ਣ 1947 ਵਿੱਚ ਦਿੱਤਾ ਸੀ। ਇਹ 72 ਮਿੰਟ ਦਾ ਭਾਸ਼ਣ ਸੀ।

ਇਸ ਤਰ੍ਹਾਂ ਸਾਬਕਾ ਪੀਐੱਮ ਪਿੱਛੇ ਰਹਿ ਗਏ

ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ 71 ਮਿੰਟ ਦਾ ਭਾਸ਼ਣ ਵੀ ਸਭ ਤੋਂ ਲੰਬੇ ਭਾਸ਼ਣ ਵਿੱਚ ਸ਼ਾਮਲ ਸੀ, ਪੀਐਮ ਮੋਦੀ ਨੇ ਉਨ੍ਹਾਂ ਦਾ ਰਿਕਾਰਡ ਵੀ ਤੋੜ ਦਿੱਤਾ।

ਇਹ ਰਿਕਾਰਡ ਵੀ ਟੁੱਟ ਗਿਆ

ਗੇਂਦਬਾਜ਼ ਵਜੋਂ ਕੀਤਾ ਡੈਬਿਊ, ਪਰ ਬੱਲੇ ਨਾਲ ਮਚਾ ਦਿੱਤੀ ਹਲਚਲ