ਗੇਂਦਬਾਜ਼ ਵਜੋਂ ਕੀਤਾ ਡੈਬਿਊ, ਪਰ ਬੱਲੇ ਨਾਲ ਮਚਾ ਦਿੱਤੀ ਹਲਚਲ 

22-08- 2024

TV9 Punjabi

Author: Ramandeep Singh

ਕਈ ਮਹੀਨਿਆਂ ਦੇ ਲਗਾਤਾਰ ਟੀ-20 ਕ੍ਰਿਕਟ ਤੋਂ ਬਾਅਦ ਹੁਣ ਟੈਸਟ ਕ੍ਰਿਕਟ ਦਾ ਕ੍ਰੇਜ਼ ਵਧ ਗਿਆ ਹੈ ਅਤੇ ਇਸ ਦਾ ਅਸਰ ਮਾਨਚੈਸਟਰ 'ਚ ਦੇਖਣ ਨੂੰ ਮਿਲਿਆ।

ਟੈਸਟ ਕ੍ਰਿਕਟ 

ਉਮੀਦਾਂ ਮੁਤਾਬਕ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਤੇਜ਼ ਗੇਂਦਬਾਜ਼ ਚੰਗੀ ਫਾਰਮ 'ਚ ਸਨ।

ਤੇਜ਼ ਗੇਂਦਬਾਜ਼ਾਂ ਦਾ ਜਾਦੂ

ਇੰਗਲੈਂਡ ਦੇ ਗੇਂਦਬਾਜ਼ਾਂ ਦਾ ਜੋ ਕੰਮ ਸੀ ਉਹ ਉਨ੍ਹਾਂ ਨੇ ਕੀਤਾ ਪਰ ਸ਼੍ਰੀਲੰਕਾ ਦੇ ਇੱਕ ਗੇਂਦਬਾਜ਼ ਨੇ ਗੇਂਦਬਾਜ਼ੀ ਦੀ ਬਜਾਏ ਬੱਲੇਬਾਜ਼ੀ ਕਰਕੇ ਹਲਚਲ ਮਚਾ ਦਿੱਤੀ।

ਬੱਲੇ ਨਾਲ ਗੇਂਦਬਾਜ਼ਾਂ ਦਾ ਜਾਦੂ

ਸ਼੍ਰੀਲੰਕਾ ਲਈ ਆਪਣਾ ਟੈਸਟ ਡੈਬਿਊ ਕਰ ਰਹੇ 28 ਸਾਲਾ ਤੇਜ਼ ਗੇਂਦਬਾਜ਼ ਮਿਲਨ ਰਤਨਾਇਕੇ ਨੇ ਟੈਸਟ ਕ੍ਰਿਕਟ 'ਚ ਆਪਣੇ ਪਹਿਲੇ ਹੀ ਦਿਨ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਮਿਲਨ ਦੀ ਸ਼ਾਨਦਾਰ ਪਾਰੀ

ਇਸ ਨਾਲ ਮਿਲਨ ਨੇ 9ਵੇਂ ਨੰਬਰ ਜਾਂ ਇਸ ਤੋਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ ਟੈਸਟ ਡੈਬਿਊ ਵਿਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ, ਜੋ ਇਸ ਤੋਂ ਪਹਿਲਾਂ ਭਾਰਤ ਦੇ ਬਲਵਿੰਦਰ ਸੰਧੂ (71) ਦੇ ਨਾਂ ਸੀ।

ਵਿਸ਼ਵ ਰਿਕਾਰਡ ਬਣਾਇਆ 

ਇੰਨਾ ਹੀ ਨਹੀਂ, ਮਿਲਨ ਨੇ ਕਪਤਾਨ ਧਨੰਜਯਾ ਡੀ ਸਿਲਵਾ (74) ਨਾਲ ਮਿਲ ਕੇ 8ਵੀਂ ਵਿਕਟ ਲਈ 63 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ 226 ਦੌੜਾਂ ਤੱਕ ਲੈ ਕੇ ਜਾਣ ਤੋਂ ਬਾਅਦ ਉਹ ਆਊਟ ਹੋ ਗਏ।

ਟੀਮ ਨੂੰ ਸੰਭਾਲਿਆ

ਸ਼੍ਰੀਲੰਕਾ ਨੇ 6 ਦੌੜਾਂ 'ਤੇ 3 ਵਿਕਟਾਂ ਅਤੇ 6 ਵਿਕਟਾਂ ਸਿਰਫ 92 ਦੌੜਾਂ 'ਤੇ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਟੀਮ ਨੇ ਡੀ ਸਿਲਵਾ ਅਤੇ ਮਿਲਨ ਦੀ ਪਾਰੀ ਨਾਲ 236 ਦੌੜਾਂ ਬਣਾਈਆਂ।

ਸ਼੍ਰੀਲੰਕਾ ਦੀ ਪਹਿਲੀ ਪਾਰੀ

ਫਿਰ ਦੁਨੀਆ ਵਿੱਚ ਨੰਬਰ 1 ਬਣ ਗਈ ਭਾਰਤੀ ਵਿਸਕੀ, ਕੀਮਤ ਤੋਂ ਲੈ ਕੇ ਸਵਾਦ ਤੱਕ ਸਭ ਕੁਝ ਸ਼ਾਨਦਾਰ