31 May 2024
TV9 Punjabi
Author: Ramandeep Singh
ਲੋਕ ਸਭਾ ਚੋਣ ਪ੍ਰਚਾਰ ਦਾ ਸ਼ੋਰ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਨਿਆਕੁਮਾਰੀ 'ਚ ਧਿਆਨ ਲਾਉਣ ਲਈ ਪਹੁੰਚੇ।
ਪੀਐਮ ਮੋਦੀ ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰਾਕ ਮੈਮੋਰੀਅਲ ਦੇ ਧਿਆਨ ਮੰਡਪਮ ਵਿੱਚ ਧਿਆਨ ਕਰ ਰਹੇ ਹਨ।
ਪੀਐਮ ਮੋਦੀ 45 ਘੰਟੇ ਮੈਡੀਟੇਸ਼ਨ ਕਰਨਗੇ, ਜੋ ਕੱਲ੍ਹ ਯਾਨੀ 30 ਮਈ ਦੀ ਸ਼ਾਮ ਤੋਂ ਸ਼ੁਰੂ ਹੋ ਗਿਆ ਹੈ।
ਪ੍ਰਧਾਨ ਮੰਤਰੀ ਦੇ ਧਿਆਨ ਦੇ ਆਸਣ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਪ੍ਰਧਾਨ ਮੰਤਰੀ ਅਗਲੇ 45 ਘੰਟਿਆਂ ਤੱਕ ਮੌਨ ਰਹਿਣਗੇ।
ਪੀਐਮ ਦਾ ਇਹ ਧਿਆਨ 1 ਜੂਨ ਤੱਕ ਜਾਰੀ ਰਹੇਗਾ, ਜਿਸ ਦੌਰਾਨ ਉਹ ਸਿਰਫ ਨਾਰੀਅਲ ਪਾਣੀ ਅਤੇ ਅੰਗੂਰ ਦਾ ਜੂਸ ਪੀਣਗੇ।
ਧਿਆਨ ਦੇ ਵਿਚਕਾਰ, ਪੀਐਮ ਨੇ ਸੂਰਜ ਨੂੰ ਜਲ ਚੜ੍ਹਾਇਆ ਅਤੇ ਕੁਝ ਦੇਰ ਲਈ ਹੱਥ ਜੋੜ ਕੇ ਸਾਹਮਣੇ ਖੜੇ ਹੋਏ ਦਿਖਾਈ ਦਿੱਤੇ।
ਇਹ ਉਹੀ ਸਥਾਨ ਹੈ ਜਿੱਥੇ 132 ਸਾਲ ਪਹਿਲਾਂ ਸਵਾਮੀ ਵਿਵੇਕਾਨੰਦ ਨੇ 3 ਦਿਨ ਤਪੱਸਿਆ ਕੀਤਾ ਸੀ।