31 May 2024
TV9 Punjabi
Author: Ramandeep Singh
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰਾਕ ਮੈਮੋਰੀਅਲ ਦੇ ਧਿਆਨ ਮੰਡਪਮ ਵਿੱਚ ਧਿਆਨ ਸਾਧਨਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਇੱਥੇ 1 ਜੂਨ ਤੱਕ ਧਿਆਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਉਸੇ ਥਾਂ 'ਤੇ ਧਿਆਨ ਕਰ ਰਹੇ ਹਨ ਜਿੱਥੇ 1892 'ਚ ਸਵਾਮੀ ਵਿਵੇਕਾਨੰਦ ਨੇ ਧਿਆਨ ਕੀਤਾ ਸੀ।
ਪੀਐਮ ਮੋਦੀ ਬੀਤੀ ਸ਼ਾਮ 6:45 ਵਜੇ ਤੋਂ ਵਿਵੇਕਾਨੰਦ ਰਾਕ ਮੈਮੋਰੀਅਲ ਵਿੱਚ ਧਿਆਨ ਲਗਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਚੁੱਪ ਹਨ ਅਤੇ ਅਗਲੇ 45 ਘੰਟਿਆਂ ਤੱਕ ਚੁੱਪ ਰਹਿਣਗੇ।
ਪੀਐਮ ਮੋਦੀ ਇਸ ਦੌਰਾਨ ਸਿਰਫ ਤਰਲ ਖੁਰਾਕ ਲੈਣਗੇ। ਪ੍ਰਧਾਨ ਮੰਤਰੀ ਦੀ ਖੁਰਾਕ ਵਿੱਚ ਨਾਰੀਅਲ ਪਾਣੀ ਅਤੇ ਅੰਗੂਰ ਦਾ ਰਸ ਸ਼ਾਮਲ ਹੈ।
ਮੈਡੀਟੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਮੰਡਪਮ ਵੱਲ ਜਾਣ ਵਾਲੀਆਂ ਪੌੜੀਆਂ 'ਤੇ ਕੁਝ ਦੇਰ ਲਈ ਖੜ੍ਹੇ ਰਹੇ।
ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੇ ਠਹਿਰਨ ਦੌਰਾਨ 2 ਹਜ਼ਾਰ ਪੁਲਿਸ ਵਾਲੇ ਪਹਿਰੇ 'ਤੇ ਹਨ।
1 ਜੂਨ ਨੂੰ ਰਵਾਨਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੰਤ ਤਿਰੂਵੱਲੂਵਰ ਦੀ ਪ੍ਰਤੀਮਾ ਦੇ ਦਰਸ਼ਨ 'ਤੇ ਵੀ ਜਾ ਸਕਦੇ ਹਨ।