21 June 2024
TV9 Punjabi
Author: Ramandeep Singh
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਯੋਗ ਕੀਤਾ।
ਇਸ ਤੋਂ ਪਹਿਲਾਂ ਪੀਐਮ ਮੋਦੀ ਡਲ ਝੀਲ ਦੇ ਕੰਢੇ ਯੋਗਾ ਕਰਨ ਜਾ ਰਹੇ ਸਨ ਪਰ ਮੀਂਹ ਕਾਰਨ ਜਗ੍ਹਾ ਬਦਲਣੀ ਪਈ।
ਬਾਅਦ ਵਿੱਚ ਉਨ੍ਹਾਂ ਨੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (SKICC) ਵਿੱਚ ਲੋਕਾਂ ਨਾਲ ਯੋਗਾ ਕੀਤਾ।
ਯੋਗਾ ਕਰਨ ਤੋਂ ਤੁਰੰਤ ਬਾਅਦ ਪੀਐਮ ਮੋਦੀ ਨੇ ਨੌਜਵਾਨਾਂ ਨਾਲ ਸੈਲਫੀ ਲਈ ਅਤੇ ਇਸਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ।
ਪੀਐਮ ਇਹ ਸੈਲਫੀ ਲੈ ਰਹੇ ਹਨ ਅਤੇ ਇਸ ਵਿੱਚ ਨੌਜਵਾਨ ਮੌਜੂਦ ਹਨ, ਇਸ ਸੈਲਫੀ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਯੋਗਾ ਤੋਂ ਬਾਅਦ ਸੈਲਫੀ, ਡਲ ਝੀਲ ਵਿੱਚ ਅਨੋਖੀ ਜੀਵਣਤਾ ਹੈ।
ਉਨ੍ਹਾਂ ਨੇ ਯੋਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਕੇਵਲ ਇੱਕ ਵਿੱਧਿਆ ਨਹੀਂ ਬਲਕਿ ਇੱਕ ਵਿਗਿਆਨ ਹੈ।
ਯੋਗਾ ਕਰਨ ਦੇ ਨਾਲ-ਨਾਲ ਪੀਐਮ ਮੋਦੀ ਨੇ ਲੋਕਾਂ ਨੂੰ ਯੋਗਾ ਲਈ ਪ੍ਰੇਰਿਤ ਕੀਤਾ, ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਯੋਗਾ ਲਈ ਕਨਵੈਨਸ਼ਨ ਸੈਂਟਰ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਸਾਲ ਯੋਗ ਦਿਵਸ ਦਾ ਥੀਮ "ਸਵੈ ਅਤੇ ਸਮਾਜ ਲਈ ਯੋਗ" ਹੈ।