15 April 2024
TV9 Punjabi
Author: Isha
ਨਿਊਜ਼ ਐਜੇਂਸੀ ਨੂੰ ਇੰਟਰਵਿਊ ਦੇਣ ਦੌਰਾਨ ਪੀਐੱਮ ਮੋਦੀ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ।
Pic Credit: PTI
PM ਮੋਦੀ ਨੇ ਕਿਹਾ, ''ਬਦਕਿਸਮਤੀ ਨਾਲ, ਅੱਜਕੱਲ੍ਹ ਸ਼ਬਦਾਂ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਹੀ ਨਹੀਂ ਹੈ... ਮੈਂ ਇਕ ਨੇਤਾ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ 'ਮੈਂ ਇਕ ਝਟਕੇ 'ਚ ਗਰੀਬੀ ਖਤਮ ਕਰ ਦਿਆਂਗਾ', ਜਿੰਨ੍ਹਾਂ ਨੂੰ 5-6 ਦਹਾਕਿਆਂ ਤੋਂ ਦੇਸ਼ 'ਤੇ ਰਾਜ ਕਰਨ ਦਾ ਮੌਕਾ ਮਿਲਿਆ ਅੱਜ ਉਹ ਕਹਿੰਦੇ ਹਨ ਕਿ ਉਹ ਇਕ ਝਟਕੇ 'ਚ ਗਰੀਬੀ ਹਟਾ ਦੇਣਗੇ, ਲੋਕ ਹੈਰਾਨ ਹਨ ਕਿ ਉਹ ਕੀ ਕਹਿ ਰਹੇ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਅਸੀਂ 'ਜ਼ਿੰਦਗੀ ਜਾਏ ਪਰ ਸ਼ਬਦ ਨਾ ਜਾਏ' ਦੀ ਮਹਾਨ ਪਰੰਪਰਾ ਤੋਂ ਆਏ ਹਾਂ। ਨੇਤਾਵਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ... ਅੱਜ ਅਸੀਂ ਜੋ ਕਹਿੰਦੇ ਹਾਂ ਲੋਕ ਉਸ 'ਤੇ ਭਰੋਸਾ ਕਰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ANI ਨੂੰ ਕਿਹਾ, "ਮੇਰੇ ਕੋਲ ਵੱਡੀਆਂ ਯੋਜਨਾਵਾਂ ਹਨ... ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਮੇਰੇ ਫੈਸਲੇ ਕਿਸੇ ਨੂੰ ਡਰਾਉਣ, ਦਬਾਉਣ ਲਈ ਨਹੀਂ ਹਨ। ਇਹ ਦੇਸ਼ ਦੇ ਸਰਵਪੱਖੀ ਵਿਕਾਸ ਲਈ ਹਨ।"
PM ਮੋਦੀ ਨੇ ਕਿਹਾ, "ਇੱਕ ਰਾਸ਼ਟਰ ਇੱਕ ਚੋਣ ਸਾਡੀ ਵਚਨਬੱਧਤਾ ਹੈ... ਬਹੁਤ ਸਾਰੇ ਲੋਕਾਂ ਨੇ ਕਮੇਟੀ ਨੂੰ ਆਪਣੇ ਸੁਝਾਅ ਦਿੱਤੇ ਹਨ। ਬਹੁਤ ਸਕਾਰਾਤਮਕ ਅਤੇ ਨਵੀਨਤਾਕਾਰੀ ਸੁਝਾਅ ਆਏ ਹਨ। ਜੇਕਰ ਅਸੀਂ ਇਸ ਰਿਪੋਰਟ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਤਾਂ ਦੇਸ਼ ਨੂੰ ਬਹੁਤ ਫਾਇਦਾ ਹੋਵੇਗਾ। "