05-07- 2024
TV9 Punjabi
Author: Ramandeep Singh
ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਨੇ 11 ਸਾਲ ਬਾਅਦ ਆਈਸੀਸੀ ਟਰਾਫੀ, 13 ਸਾਲ ਬਾਅਦ ਵਿਸ਼ਵ ਕੱਪ ਅਤੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ ਹੈ।
Image Credit: Getty/PTI/X/Narendra Modi/Jasprit Bumrah
ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਬਾਅਦ ਭਾਰਤੀ ਟੀਮ ਦੇ ਕਰੀਬ 70 ਮੈਂਬਰ ਤੂਫਾਨ ਵਿੱਚ ਫਸ ਗਏ ਸਨ। ਤੂਫਾਨ ਦੇ ਸ਼ਾਂਤ ਹੋਣ ਤੋਂ ਬਾਅਦ ਸਾਰੇ ਖਿਡਾਰੀ 4 ਜੁਲਾਈ ਨੂੰ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪੁੱਜੇ।
4 ਜੁਲਾਈ ਦੀ ਸਵੇਰ ਜਿਵੇਂ ਹੀ ਕਪਤਾਨ ਰੋਹਿਤ ਸ਼ਰਮਾ ਸਮੇਤ ਸਾਰੇ ਖਿਡਾਰੀ ਦਿੱਲੀ ਹਵਾਈ ਅੱਡੇ 'ਤੇ ਉਤਰੇ ਤਾਂ ਉਥੇ ਸੈਂਕੜੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਜਦੋਂ ਮਹਿੰਦਰ ਸਿੰਘ ਧੋਨੀ 2007 ਵਿੱਚ ਦੱਖਣੀ ਅਫਰੀਕਾ ਤੋਂ ਟੀ-20 ਵਿਸ਼ਵ ਕੱਪ ਜਿੱਤ ਕੇ ਵਾਪਸ ਆਏ ਸਨ। ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਟੀਮ ਦਾ ਇਸੇ ਤਰ੍ਹਾਂ ਸਵਾਗਤ ਕੀਤਾ ਸੀ। 2011 ਵਨਡੇ ਵਿਸ਼ਵ ਕੱਪ ਤੋਂ ਬਾਅਦ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਪੂਰੀ ਟੀਮ ਨੂੰ ਮਿਲਣ ਲਈ ਬੁਲਾਇਆ ਸੀ।
ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਪੀਐਮ ਮੋਦੀ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਨਾਸ਼ਤੇ ਲਈ ਬੁਲਾਇਆ ਸੀ।
ਟੀਮ ਇੰਡੀਆ ਦੇ ਸਾਰੇ ਖਿਡਾਰੀ ਦਿੱਲੀ ਏਅਰਪੋਰਟ ਤੋਂ ਮੌਰਿਆ ਹੋਟਲ ਗਏ ਅਤੇ ਉੱਥੋਂ ਫਰੈਸ਼ ਹੋਣ ਤੋਂ ਬਾਅਦ ਉਹ ਸਿੱਧੇ ਪੀਐੱਮ ਨੂੰ ਮਿਲਣ ਗਏ। ਇਸ ਦੌਰਾਨ ਪੀਐਮ ਮੋਦੀ ਨੇ ਖਿਡਾਰੀਆਂ ਤੋਂ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਪੁੱਛਿਆ।
ਪੀਐਮ ਮੋਦੀ ਨੇ ਕੈਪਟਨ ਰੋਹਿਤ ਸ਼ਰਮਾ ਨੂੰ ਮਿੱਟੀ ਖਾ ਕੇ ਜਸ਼ਨ ਮਨਾਉਣ ਬਾਰੇ ਪੁੱਛਿਆ, ਮਿੱਟੀ ਦਾ ਸੁਆਦ ਕਿਦਾਂ ਦਾ ਸੀ? ਟੂਰਨਾਮੈਂਟ ਦੇ ਸਟਾਰ ਜਸਪ੍ਰੀਤ ਬੁਮਰਾਹ ਤੋਂ ਪੁੱਛਿਆ ਗਿਆ ਕਿ ਡੈੱਥ ਓਵਰਾਂ ਦੌਰਾਨ ਉਨ੍ਹਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਸੀ।