ਜਾਨ ਖਤਰੇ 'ਚ ਪਾ ਭਾਰਤੀ ਟੀਮ ਨੇੜੇ ਪਹੁੰਚਿਆ ਫੈਨ

05-07- 2024

TV9 Punjabi

Author: Ramandeep Singh

ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਇੰਡੀਆ ਦਾ ਮੁੰਬਈ 'ਚ ਨਿੱਘਾ ਸਵਾਗਤ ਕੀਤਾ ਗਿਆ। ਵਿਕਟਰੀ ਪਰੇਡ 'ਚ ਪੂਰਾ ਮੁੰਬਈ ਸ਼ਹਿਰ ਸੜਕਾਂ 'ਤੇ ਆ ਗਿਆ।

ਟੀਮ ਇੰਡੀਆ ਦੀ ਜਿੱਤ ਦੀ ਪਰੇਡ

Pic Credit: Getty Images/AFP/PTI/Instagram

ਟੀਮ ਇੰਡੀਆ ਦੇ ਖਿਡਾਰੀਆਂ ਨੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਬੱਸ ਵਿੱਚ ਜਿੱਤ ਦੀ ਪਰੇਡ ਕੀਤੀ। ਇਸ ਦੌਰਾਨ ਚੈਂਪੀਅਨ ਖਿਡਾਰੀਆਂ ਨੂੰ ਦੇਖਣ ਲਈ ਹਜ਼ਾਰਾਂ ਪ੍ਰਸ਼ੰਸਕ ਮੌਜੂਦ ਸਨ।

ਓਪਨ ਬੱਸ 'ਚ ਟੀਮ ਇੰਡੀਆ

ਇਸ ਜਿੱਤ ਪਰੇਡ 'ਚ ਭਾਰੀ ਭੀੜ ਸੀ, ਚਾਰੇ ਪਾਸੇ ਕ੍ਰਿਕਟ ਪ੍ਰਸ਼ੰਸਕ ਨਜ਼ਰ ਆਏ। ਪਰ ਇਸ ਭੀੜ ਵਿੱਚ ਇੱਕ ਫੈਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਫੈਨ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ

ਇਸ ਜਿੱਤ ਪਰੇਡ ਦੌਰਾਨ ਇਕ ਪ੍ਰਸ਼ੰਸਕ ਟੀਮ ਇੰਡੀਆ ਦੇ ਖਿਡਾਰੀਆਂ ਦੀਆਂ ਨਜ਼ਦੀਕੀ ਤਸਵੀਰਾਂ ਲੈਣ ਲਈ ਇਕ ਉੱਚੇ ਦਰੱਖਤ 'ਤੇ ਚੜ੍ਹ ਗਿਆ। ਇਸ ਫੈਨ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਫੈਨ ਨੇ ਆਪਣੀ ਜਾਨ ਖਤਰੇ 'ਚ ਪਾਈ

ਇਸ ਪ੍ਰਸ਼ੰਸਕ ਨੂੰ ਦਰੱਖਤ 'ਤੇ ਚੜ੍ਹਦੇ ਦੇਖ ਟੀਮ ਇੰਡੀਆ ਦੇ ਖਿਡਾਰੀ ਵੀ ਹੈਰਾਨ ਰਹਿ ਗਏ। ਇਸ ਦੌਰਾਨ ਭਾਰਤੀ ਖਿਡਾਰੀ ਵੀ ਇਸ ਪ੍ਰਸ਼ੰਸਕ ਨਾਲ ਗੱਲ ਕਰਦੇ ਨਜ਼ਰ ਆਏ।

ਖਿਡਾਰੀ ਵੀ ਹੈਰਾਨ 

ਜਿੱਤ ਦੀ ਪਰੇਡ ਤੋਂ ਬਾਅਦ ਟੀਮ ਇੰਡੀਆ ਵਾਨਖੇੜੇ ਸਟੇਡੀਅਮ ਪਹੁੰਚੀ। ਉੱਥੇ ਵੀ ਹਜ਼ਾਰਾਂ ਪ੍ਰਸ਼ੰਸਕ ਮੌਜੂਦ ਸਨ। ਇਸ ਦੌਰਾਨ ਟੀਮ ਇੰਡੀਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਨਾਮੀ ਰਾਸ਼ੀ ਵੀ ਦਿੱਤੀ ਗਈ।

ਵਾਨਖੇੜੇ ਸਟੇਡੀਅਮ 'ਚ ਸਨਮਾਨਿਤ ਕੀਤਾ ਗਿਆ

ਹਾਥਰਸ: ਰਾਹੁਲ ਗਾਂਧੀ ਦੇ ਗਲੇ ਲੱਗ ਕੇ ਰੋਏ ਮ੍ਰਿਤਕਾਂ ਦੇ ਪਰਿਵਾਰ