1 Feb 2024
TV9 Punjabi
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਅੰਤਰਿਮ ਬਜਟ ਤੋਂ ਕਿਸਾਨਾਂ ਨੂੰ ਕਾਫੀ ਉਮੀਦ ਸੀ। ਪਰ ਕਿਸਾਨਾਂ ਲਈ ਕੁਝ ਖਾਸ ਐਲਾਨ ਨਹੀਂ ਹੋਇਆ।
ਉਮੀਦ ਕੀਤੀ ਜਾ ਰਹੀ ਸੀ ਕਿ ਪੀਐਮ ਕਿਸਾਨ ਸੰਮਾਨ ਨਿਧੀ ਯੋਜਨਾ ਦਾ ਪੈਸਾ ਵਧਾਇਆ ਜਾ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ।
ਫਿਲਹਾਲ ਹਰ ਸਾਲ ਕਿਸਾਨਾਂ ਨੂੰ ਕਿਸਾਨ ਸੰਮਾਨ ਨਿਧੀ ਯੋਜਨਾ ਦੇ ਤਹਿਤ 6000 ਦਿੱਤੇ ਜਾਂਦੇ ਹਨ। ਬਜਟ ਵਿੱਚ ਇਸ ਦੇ ਵਧਣ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ।
ਬਜਟ ਪੇਸ਼ ਹੋਣ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਕੇੰਦਰ ਸਰਕਾਰ ਯੋਜਨਾ ਦਾ ਪੈਸਾ ਵਧਾ ਕੇ 8 ਤੋਂ 9 ਹਜ਼ਾਰ ਰੁਪਏ ਕਰ ਸਕਦੀ ਹੈ।
ਹਾਲਾਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੰਤਰਿਮ ਬਜਟ ਵਿੱਚ ਕਿਸਾਨਾਂ ਲਈ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।
ਵਿੱਤ ਮੰਤਰੀ ਨੇ ਰਿਹਾ ਹੈ ਕਿ ਇਸ ਯੋਜਨਾ ਤਹਿਤ ਹਰ ਸਾਲ 11.8 ਕਰੋੜ ਕਿਸਾਨਾਂ ਨੂੰ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਸਰਕਾਰ ਦੀ ਇਸ ਯੋਜਨਾ ਵਿੱਚ ਮੱਧ ਅਤੇ ਛੋਟੇ ਕਿਸਾਨਾਂ ਵੀ ਸ਼ਾਮਲ ਹਨ। ਪੀਐਮ ਫਸਲ ਯੋਜਨਾ ਦੇ ਤਹਿਤ 4 ਕਰੋੜ ਕਿਸਾਨਾਂ ਨੂੰ ਫਸਲ ਬੀਮਾ ਦਿੱਤਾ ਜਾਂਦਾ ਹੈ।