1 Feb 2024
TV9 Punjabi
ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਕਮਰ ਤੋੜਨ ਲਈ ਪੂਰੀ ਤਿਆਰੀ ਕਰ ਲਈ ਹੈ। ਗੈਂਗਸਟਰਾਂ ਦੇ ਦੌਰ ਵਿੱਚ ਬੁਲੇਟਪਰੂਫ ਟਰੈਕਟਰਾਂ ਨੂੰ ਨਵੇਂ ਸਿਰੇ ਤੋਂ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।
ਇਹ ਬੁਲੇਟਪਰੂਫ ਟਰੈਕਟਰ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਲੜਨ 'ਚ ਕਾਫੀ ਕਾਰਗਰ ਸਿੱਧ ਹੋਣ ਵਾਲੇ ਹਨ। ਪੰਜਾਬ ਵਿੱਚ ਬੁਲੇਟ ਪਰੂਫ਼ ਟਰੈਕਟਰਾਂ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ।
ਪੰਜਾਬ ਵਿੱਚ ਆਮ ਟਰੈਕਟਰਾਂ ਨੂੰ ਸੋਧ ਕੇ ਅਜਿਹੇ 50 ਬੁਲੇਟ ਪਰੂਫ਼ ਟਰੈਕਟਰ ਤਿਆਰ ਕੀਤੇ ਗਏ ਹਨ। ਇਹ ਟਰੈਕਟਰ ਮੋਹਾਲੀ, ਮੋਗਾ, ਪਟਿਆਲਾ ਅਤੇ ਜਲੰਧਰ ਨੂੰ ਭੇਜੇ ਜਾਣਗੇ।
ਇਹ ਬੁਲੇਟਪਰੂਫ ਟਰੈਕਟਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਸਰਹੱਦੀ ਇਲਾਕਿਆਂ ਵਿੱਚ ਪੱਕੇ ਤੌਰ ’ਤੇ ਤਾਇਨਾਤ ਕੀਤੇ ਜਾਣਗੇ।
ਸੁਰੱਖਿਆ ਕਰਮੀਆਂ ਨੂੰ ਕਰਾਸ ਫਾਇਰਿੰਗ ਵਿੱਚ ਇਨ੍ਹਾਂ ਬੁਲੇਟਪਰੂਫ ਟਰੈਕਟਰਾਂ ਦਾ ਕਾਫੀ ਫਾਇਦਾ ਮਿਲਦਾ ਹੈ। ਗੈਂਗਸਟਰਾਂ ਦੀ ਗੋਲੀਬਾਰੀ ਤੋਂ ਬਚ ਕੇ ਦੁਸ਼ਮਣ 'ਤੇ ਸਿੱਧਾ ਨਿਸ਼ਾਨਾ ਬਣਾਇਆ ਜਾਂਦਾ ਹੈ।
ਗੈਂਗਸਟਰਾਂ ਅਤੇ ਅੱਤਵਾਦੀਆਂ ਨਾਲ ਲੜਨ ਲਈ ਪੰਜਾਬ ਪੁਲਿਸ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ 500 ਬੁਲੇਟਪਰੂਫ ਜੈਕਟਾਂ ਵੀ ਤਿਆਰ ਕੀਤੀਆਂ ਹਨ।
ਸੁਰੱਖਿਆ ਕਰਮਚਾਰੀ ਇਹ ਬੁਲੇਟਪਰੂਫ ਜੈਕਟ ਪਹਿਨ ਕੇ ਟੈਂਕ ਵਰਗੇ ਟਰੈਕਟਰਾਂ 'ਚ ਸਵਾਰ ਹੋ ਕੇ ਗੈਂਗਸਟਰਾਂ ਨਾਲ ਲੜ ਸਕਣਗੇ।