2-09- 2024
TV9 Punjabi
Author: Isha Sharma
ਡੇਂਗੂ ਇੱਕ ਵਾਇਰਲ ਇਨਫੈਕਸ਼ਨ ਹੈ। ਇਹ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ।
ਬਰਸਾਤ ਦਾ ਮੌਸਮ ਚੱਲ ਰਿਹਾ ਹੈ, ਜਿਸ ਕਾਰਨ ਡੇਂਗੂ ਦੇ ਕਈ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।
ਛੋਟੇ ਬੱਚਿਆਂ ਨੂੰ ਡੇਂਗੂ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਦੂਜੀ ਵਾਰ ਡੇਂਗੂ ਹੋਣ ਵਾਲੇ ਲੋਕਾਂ ਲਈ ਵੀ ਇਹ ਸਥਿਤੀ ਬਹੁਤ ਖਤਰਨਾਕ ਹੋ ਸਕਦੀ ਹੈ।
ਡੇਂਗੂ ਦੇ ਕਾਰਨ ਸਰੀਰ ਵਿੱਚ ਬਹੁਤ ਸਾਰੇ ਲੱਛਣ ਦਿਖਾਈ ਦਿੰਦੇ ਹਨ ਜਿਵੇਂ ਕਿ ਤੇਜ਼ ਬੁਖਾਰ, ਜੋੜਾਂ ਵਿੱਚ ਦਰਦ, ਸਿਰ ਦਰਦ, ਥਕਾਵਟ, ਕਮਜ਼ੋਰੀ, ਉਲਟੀਆਂ ਅਤੇ ਨੱਕ ਜਾਂ ਮਸੂੜਿਆਂ ਵਿੱਚੋਂ ਖੂਨ ਆਉਣਾ।
ਡੇਂਗੂ ਕਾਰਨ ਤੇਜ਼ ਬੁਖਾਰ ਹੁੰਦਾ ਹੈ, ਜਿਸ ਕਾਰਨ ਸਰੀਰ 'ਚ ਕਾਫੀ ਦਰਦ ਹੁੰਦਾ ਹੈ। ਇਸ ਤੋਂ ਇਲਾਵਾ ਪਲੇਟਲੈਟਸ ਬਹੁਤ ਘੱਟ ਹੋ ਸਕਦੇ ਹਨ ਅਤੇ ਡੇਂਗੂ ਦੇ ਗੰਭੀਰ ਮਾਮਲਿਆਂ ਵਿੱਚ ਜਿਗਰ, ਗੁਰਦੇ ਅਤੇ ਹੋਰ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ।
ਡੇਂਗੂ ਤੋਂ ਬਚਣ ਲਈ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ। ਢੱਕੇ ਹੋਏ ਕੱਪੜੇ ਪਾਓ। ਇਸ ਤੋਂ ਇਲਾਵਾ ਰਿਪਲੇੰਟ ਕ੍ਰੀਮ ਲਗਾਓ, ਸਾਫ਼-ਸਫ਼ਾਈ ਬਣਾਈ ਰੱਖੋ ਅਤੇ ਗਮਲਿਆਂ, ਟਾਇਰਾਂ, ਕੂਲਰਾਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ।
ਡੇਂਗੂ ਤੋਂ ਬਚਣ ਲਈ ਆਪਣੀ ਖੁਰਾਕ ਵਿੱਚ ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ। ਸੰਤਰਾ, ਕੀਵੀ, ਅਨਾਨਾਸ, ਪਪੀਤਾ, ਅਮਰੂਦ, ਸ਼ਿਮਲਾ ਮਿਰਚ, ਬਰੋਕਲੀ, ਪਾਲਕ ਅਤੇ ਟਮਾਟਰ ਦਾ ਸੇਵਨ ਕਰੋ।