29-08- 2024
TV9 Punjabi
Author: Ramandeep Singh
ਜੇਕਰ ਤੁਸੀਂ ਵੀ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ।
ਤਕਨੀਕੀ ਰੱਖ-ਰਖਾਅ ਕਾਰਨ ਆਨਲਾਈਨ ਪਾਸਪੋਰਟ ਪੋਰਟਲ ਅਗਲੇ ਪੰਜ ਦਿਨਾਂ ਤੱਕ ਬੰਦ ਰਹੇਗਾ।
ਇਸ ਸਮੇਂ ਦੌਰਾਨ ਕੋਈ ਨਵੀਂ ਅਪਾਇਂਟਮੈਂਟ ਸ਼ੈਡਿਊਲ ਨਹੀਂ ਕੀਤੀ ਜਾ ਸਕਦੀ ਹੈ।
ਪਹਿਲਾਂ ਤੋਂ ਹੀ ਬੁੱਕ ਕੀਤੀਆਂ ਅਪਾਇਂਟਮੈਂਟ ਨੂੰ ਵੀ ਮੁੜ ਤਹਿ ਕੀਤਾ ਜਾਵੇਗਾ।
ਪਾਸਪੋਰਟ ਸੇਵਾ ਪੋਰਟਲ 'ਤੇ ਇਕ ਨੋਟ ਵਿਚ ਕਿਹਾ ਗਿਆ ਹੈ ਕਿ ਪਾਸਪੋਰਟ ਸੇਵਾ ਪੋਰਟਲ 29 ਅਗਸਤ ਤੋਂ 2 ਸਤੰਬਰ ਤੱਕ ਤਕਨੀਕੀ ਰੱਖ-ਰਖਾਅ ਲਈ ਬੰਦ ਰਹੇਗਾ।
ਇਸ ਸਮੇਂ ਦੌਰਾਨ ਇਹ ਪ੍ਰਣਾਲੀ ਨਾਗਰਿਕਾਂ ਅਤੇ ਸਾਰੇ MEA/RPO/BOI/ISP/DoP/ਪੁਲਿਸ ਅਧਿਕਾਰੀਆਂ ਲਈ ਉਪਲਬਧ ਨਹੀਂ ਹੋਵੇਗੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਇੱਕ ਨਿਯਮਤ ਪ੍ਰਕਿਰਿਆ ਹੈ ਜੋ ਜਨਤਕ ਸੇਵਾ ਲਈ ਰੱਖ-ਰਖਾਅ ਦੀਆਂ ਗਤੀਵਿਧੀਆਂ ਹਮੇਸ਼ਾ ਪਹਿਲਾਂ ਤੋਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਰੈਗੂਲਰ ਮੋਡ ਵਿੱਚ ਪਾਸਪੋਰਟ 30-45 ਕੰਮਕਾਜੀ ਦਿਨਾਂ ਵਿੱਚ ਬਣ ਜਾਂਦਾ ਹੈ ਅਤੇ ਤਤਕਾਲ ਮੋਡ ਵਿੱਚ ਇਹ 1-4 ਕੰਮਕਾਜੀ ਦਿਨਾਂ ਵਿੱਚ ਬਣ ਜਾਂਦਾ ਹੈ।