ਜਿਸ ਘਰ 'ਚ ਬ੍ਰਿਟਿਸ਼ ਕਮਿਸ਼ਨਰ ਰਹਿੰਦੇ ਸਨ, ਹੁਣ ਸੀ.ਐਮ ਮਾਨ ਦਾ ਹੋਵੇਗਾ ਨਵਾਂ ਪਤਾ 

28-08- 2024

TV9 Punjabi

Author: Isha Sharma 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਾ ਇੱਕ ਵਾਰ ਫਿਰ ਬਦਲਣ ਜਾ ਰਿਹਾ ਹੈ। ਹੁਣ ਉਹ ਪ੍ਰਾਈਵੇਟ ਨਹੀਂ ਸਗੋਂ ਸਰਕਾਰੀ ਘਰ ਵਿੱਚ ਰਹਣਗੇ।

ਸੀਐੱਮ ਮਾਨ

ਜਿਸ ਘਰ ਵਿੱਚ ਸੀਐਮ ਭਗਵੰਤ ਮਾਨ ਹੁਣ ਰਹਿਣ ਜਾ ਰਹੇ ਹਨ ਉਹ ਕੋਠੀ 1841 ਵਿੱਚ ਬਣੀ ਸੀ।

ਕੋਠੀ

ਇਹ ਕੋਠੀ ਪਹਿਲਾਂ ਬ੍ਰਿਟਿਸ਼ ਕਮਿਸ਼ਨਰ ਸਰ ਜੌਹਨ ਲਾਰੈਂਸ ਦੀ ਰਿਹਾਇਸ਼ ਸੀ। ਬਾਅਦ ਵਿੱਚ ਡਿਵੀਜ਼ਨਲ ਕਮਿਸ਼ਨਰ ਨੇ ਇਸ ਇਮਾਰਤ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ।

ਬ੍ਰਿਟਿਸ਼ ਕਮਿਸ਼ਨਰ 

ਹੁਣ ਤੱਕ ਸੀਐਮ ਭਗਵੰਤ ਸਿੰਘ ਮਾਨ ਜਲੰਧਰ ਪੱਛਮੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਉਨ੍ਹਾਂ ਦਾ ਘਰ ਕਾਫੀ ਆਲੀਸ਼ਾਨ ਹੈ। ਵਿਰੋਧੀ ਧਿਰ ਨੇ ਇਸ 'ਤੇ ਸਵਾਲ ਵੀ ਉਠਾਏ ਸਨ।

ਜਲੰਧਰ

ਇਹ ਕੋਠੀ ਕਰੀਬ 11 ਏਕੜ ਜ਼ਮੀਨ 'ਤੇ ਬਣੀ ਹੋਈ ਹੈ। ਇਸ ਵਿੱਚ ਇੱਕ ਏਕੜ ਵਿੱਚ ਫੈਲੀ ਝੀਲ ਵਿੱਚ ਮੋਟਰ ਬੋਟਿੰਗ ਦੀ ਸਹੂਲਤ ਹੈ। ਇਸ ਤੋਂ ਇਲਾਵਾ ਮਹਿਲ ਦੇ ਅੰਦਰ 4 ਡਰਾਇੰਗ ਰੂਮ, 4 ਬੈੱਡਰੂਮ ਰੂਮ ਅਤੇ ਇੱਕ ਲਾਬੀ ਹੈ।

11 ਏਕੜ ਜ਼ਮੀਨ

ਮੁਲਾਜ਼ਮਾਂ ਦੇ ਰਹਿਣ ਲਈ ਮਹਿਲ ਦੇ ਅੰਦਰ 10 ਫਲੈਟ ਬਣਾਏ ਗਏ ਹਨ। ਕੈਂਪਸ ਵਿੱਚ ਹੀ ਅਨਾਜ ਅਤੇ ਸਬਜ਼ੀਆਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ।

10 ਫਲੈਟ

ਕੋਠੀ ਦੇ ਮੁੱਖ ਦੁਆਰ 'ਤੇ ਅੰਗਰੇਜ਼ਾਂ ਦੇ ਸਮੇਂ ਦੀਆਂ ਦੋ ਰਾਈਫਲਾਂ ਵੀ ਲਟਕੀਆਂ ਹੋਈਆਂ ਹਨ। ਸੀਐਮ ਭਗਵੰਤ ਮਾਨ ਆਪਣੀ ਫੈਮਿਲੀ ਨਾਲ ਇਸ ਕੋਠੀ ਵਿੱਚ ਰਹਿਣਗੇ।

ਰਾਈਫਲ

ਜਿਨ੍ਹਾਂ ਲੋਕਾਂ ਨੂੰ ਹੈ ਇਹ ਬਿਮਾਰੀ, ਉਨ੍ਹਾਂ ਨੂੰ ਪਨੀਰ ਖਾਣ ਤੋਂ ਕਰਨਾ ਚਾਹੀਦਾ ਹੈ ਪਰਹੇਜ਼