20 June 2024
TV9 Punjabi
Author: Isha
ਪਾਕਿਸਤਾਨੀ ਟੀਮ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ 'ਚ ਹੀ ਬਾਹਰ ਹੋ ਗਈ ਅਤੇ ਹੁਣ ਉਸ ਦੇ ਕਪਤਾਨ 'ਤੇ ਵੱਡਾ ਇਲਜ਼ਾਮ ਲੱਗਾ ਹੈ।
Pic Credit: INSTAGRAM
ਪਾਕਿਸਤਾਨ ਦੇ ਇਕ ਵੱਡੇ ਯੂਟਿਊਬਰ ਨੇ ਕਪਤਾਨ ਬਾਬਰ ਆਜ਼ਮ 'ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਇਆ ਹੈ।
ਹਾਲ ਹੀ 'ਚ ਬਾਬਰ ਆਜ਼ਮ ਨੇ ਇਕ ਮਹਿੰਗੀ ਕਾਰ ਖਰੀਦੀ ਹੈ, ਜਿਸ ਤੋਂ ਬਾਅਦ ਯੂਟਿਊਬਰ ਨੇ ਪੁੱਛਿਆ ਕਿ 8 ਕਰੋੜ ਰੁਪਏ ਦੀ ਇਹ ਕਾਰ ਕਿੱਥੋਂ ਆਈ?
ਯੂਟਿਊਬਰ ਨੇ ਦਾਅਵਾ ਕੀਤਾ ਕਿ ਜੇਕਰ ਬਾਬਰ ਅਮਰੀਕਾ, ਆਇਰਲੈਂਡ, ਨੀਦਰਲੈਂਡ ਤੋਂ ਮੈਚ ਹਾਰਦਾ ਹੈ ਤਾਂ ਕਾਰ ਜ਼ਰੂਰ ਆਵੇਗੀ ਹੀ।
ਯੂਟਿਊਬਰ ਨੇ ਦਾਅਵਾ ਕੀਤਾ ਕਿ ਬਾਬਰ ਨੇ ਦੁਬਈ ਵਿੱਚ ਇੱਕ ਫਲੈਟ ਅਤੇ ਅਮਰੀਕਾ ਵਿੱਚ ਇੱਕ ਪਲਾਟ ਫਿਕਸਿੰਗ ਦੇ ਪੈਸੇ ਨਾਲ ਖਰੀਦਿਆ ਹੈ।
ਪਾਕਿਸਤਾਨੀ ਖੇਡ ਪੱਤਰਕਾਰ ਬਾਬਰ 'ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪੀਸੀਬੀ ਨੂੰ ਇਨ੍ਹਾਂ ਯੂਟਿਊਬਰ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।