07 June 2024
TV9 Punjabi
Author: Ramandeep Singh
ਅਮਰੀਕਾ ਤੋਂ ਪਾਕਿਸਤਾਨ ਦੀ ਹਾਰ ਤੋਂ ਬਾਅਦ ਹਾਰਿਸ ਰਾਊਫ 'ਤੇ ਬਾਲ ਟੈਂਪਰਿੰਗ ਦਾ ਦੋਸ਼ ਲੱਗਾ ਹੈ।
Pic Credit: AFP/PTI
ਅਮਰੀਕੀ ਖਿਡਾਰੀ ਰਸਟੀ ਥੇਰੋਨ ਨੇ ਦੋਸ਼ ਲਾਇਆ ਕਿ ਰਾਊਫ ਨੇ ਆਪਣੇ ਅੰਗੂਠੇ ਦੇ ਨਹੁੰ ਨਾਲ ਗੇਂਦ ਨੂੰ ਖੁਰਚਿਆ ਅਤੇ ਇਸ ਨਾਲ ਛੇੜਛਾੜ ਕੀਤੀ।
ਸਵਾਲ ਇਹ ਹੈ ਕਿ ਜੇਕਰ ਹਾਰਿਸ ਰਾਊਫ ਜਾਂਚ 'ਚ ਦੋਸ਼ੀ ਪਾਏ ਜਾਂਦੇ ਹੈ ਤਾਂ ਉਨ੍ਹਾਂ ਨੂੰ ਬਾਲ ਟੈਂਪਰਿੰਗ ਲਈ ਕੀ ਸਜ਼ਾ ਮਿਲ ਸਕਦੀ ਹੈ?
ਆਈਸੀਸੀ ਨੇ ਗੇਂਦ ਨਾਲ ਛੇੜਛਾੜ ਨੂੰ ਲੈਵਲ 3 ਦਾ ਅਪਰਾਧ ਮੰਨਦਾ ਹੈ ਅਤੇ ਜੇਕਰ ਇਹ ਸਾਬਤ ਹੋ ਜਾਂਦਾ ਹੈ ਤਾਂ ਖਿਡਾਰੀ ਨੂੰ 6 ਟੈਸਟ ਜਾਂ 12 ਵਨਡੇ ਜਾਂ ਟੀ-20 ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਈਸੀਸੀ ਹੀ ਨਹੀਂ ਘਰੇਲੂ ਕ੍ਰਿਕਟ ਬੋਰਡ ਵੀ ਖਿਡਾਰੀ ਨੂੰ ਸਖ਼ਤ ਸਜ਼ਾ ਦੇ ਸਕਦਾ ਹੈ। ਆਸਟ੍ਰੇਲੀਆ ਨੇ 2018 'ਚ ਸਮਿਥ ਅਤੇ ਵਾਰਨਰ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਸੀ।
ਹਾਲਾਂਕਿ ਜਾਂਚ 'ਚ ਇਹ ਦੇਖਿਆ ਜਾਂਦਾ ਹੈ ਕਿ ਬਾਲ ਟੈਂਪਰਿੰਗ ਕਿਸ ਹੱਦ ਤੱਕ ਹੋਈ ਹੈ, ਅਜਿਹੇ 'ਚ ਸਜ਼ਾ ਇਸ ਤੋਂ ਘੱਟ ਹੋ ਸਕਦੀ ਹੈ।
ਪਾਕਿਸਤਾਨੀ ਖਿਡਾਰੀ ਪਹਿਲਾਂ ਵੀ ਗੇਂਦ ਨਾਲ ਛੇੜਛਾੜ ਕਰ ਚੁੱਕੇ ਹਨ, ਇਸ ਵਿਚ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਅਤੇ ਵਕਾਰ ਯੂਨਿਸ ਦਾ ਨਾਂ ਵੀ ਸ਼ਾਮਲ ਹੈ।