ਪਾਕਿਸਤਾਨੀ ਝੰਡੇ ਦਾ ਨਾਮ ਕੀ ਹੈ, ਯਾਦ ਰੱਖਣਾ ਹੈ ਮੁਸ਼ਕਿਲ?

14-08- 2024

TV9 Punjabi

Author: Isha Sharma

ਪਾਕਿਸਤਾਨ ਹਰ ਸਾਲ 14 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ। ਦੇਸ਼ ਭਰ ਵਿੱਚ ਪਾਕਿਸਤਾਨੀ ਰਾਸ਼ਟਰੀ ਝੰਡੇ, ਬੈਨਰ ਅਤੇ ਪੋਸਟਰ ਦਿਖਾਈ ਦਿੰਦੇ ਹਨ।

ਪਾਕਿਸਤਾਨ

Credit: Getty Images/Pixabay

ਪਾਕਿਸਤਾਨ ਦੇ ਝੰਡੇ ਦਾ ਰੰਗ ਹਰਾ ਹੈ। ਇਸ 'ਚ ਚੰਦਰਮਾ ਅਤੇ ਤਾਰਾ ਸਫੇਦ ਪੱਟੀ ਦੇ ਨਾਲ ਦਿਖਾਈ ਦਿੰਦਾ ਹੈ। ਇਸ ਦਾ ਵੀ ਆਪਣਾ ਮਤਲਬ ਹੈ।

ਝੰਡੇ ਦਾ ਰੰਗ

ਪਾਕਿਸਤਾਨ ਦੇ ਰਾਸ਼ਟਰੀ ਝੰਡੇ ਨੂੰ 'ਪਰਚਮ-ਏ-ਸਿਤਾਰਾ ਓ-ਹਿਲਾਲ' ਕਿਹਾ ਜਾਂਦਾ ਹੈ। ਅਮੀਰੂਦੀਨ ਕਿਦਵਈ ਨੇ ਕਾਇਦ-ਏ-ਆਜ਼ਮ ਦੇ ਨਿਰਦੇਸ਼ਾਂ 'ਤੇ ਇਸ ਨੂੰ ਤਿਆਰ ਕੀਤਾ ਸੀ।

ਕੀ ਹੈ ਨਾਮ?

ਪਾਕਿਸਤਾਨੀ ਦੂਤਾਵਾਸ ਮੁਤਾਬਕ ਝੰਡੇ ਦਾ ਹਰਾ ਰੰਗ ਇਸਲਾਮ ਅਤੇ ਮੁਸਲਮਾਨਾਂ ਦੀ ਬਹੁਗਿਣਤੀ ਨੂੰ ਦਰਸਾਉਂਦਾ ਹੈ। ਚਿੱਟੀ ਪੱਟੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਦਰਸਾਉਂਦੀ ਹੈ।

ਇਸਲਾਮ 

ਪਾਕਿਸਤਾਨ ਦੇ ਰਾਸ਼ਟਰੀ ਝੰਡੇ ਵਿੱਚ ਚਿੱਟਾ ਤਾਰਾ ਰੋਸ਼ਨੀ ਅਤੇ ਗਿਆਨ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਚੰਦਰਮਾ ਦਾ ਅਰਥ ਵਿਕਾਸ ਨਾਲ ਸਬੰਧਤ ਹੈ।

ਇਹ ਹੈ ਅਰਥ

ਮੁਸਲਿਮ ਲੀਗ ਦੇ ਝੰਡੇ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ, ਡਿਜ਼ਾਈਨਰ ਅਮੀਰੂਦੀਨ ਕਿਦਵਈ ਨੇ ਪਾਕਿਸਤਾਨ ਦੇ ਝੰਡੇ ਦਾ ਖਿਆਲ ਆਇਆ।

ਇੰਝ ਆਇਆ ਆਈਡੀਆ 

11 ਅਗਸਤ 1947 ਨੂੰ ਪਾਕਿਸਤਾਨ ਦਾ ਨਵਾਂ ਝੰਡਾ ਅਪਣਾਉਣ ਲਈ ਸਹਿਮਤੀ ਬਣੀ। ਇਸ ਤਰ੍ਹਾਂ ਪਾਕਿਸਤਾਨ ਦਾ ਝੰਡਾ ਤਿਆਰ ਕੀਤਾ ਗਿਆ।

ਨਵਾਂ ਝੰਡਾ

ਅਜ਼ਾਦੀ ਲਈ ਮਹਾਤਮਾ ਗਾਂਧੀ ਨੇ ਚਲਾਏ ਸੀ ਇਹ 5 ਅੰਦੋਲਨ