09-08- 2024
TV9 Punjabi
Author: Isha Sharma
ਪੈਰਿਸ ਓਲੰਪਿਕ 2024 ਵਿੱਚ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਓਲੰਪਿਕ ਰਿਕਾਰਡ ਥਰੋਅ ਨਾਲ ਓਲੰਪਿਕ ਰਿਕਾਰਡ ਤੋੜ ਦਿੱਤਾ ਹੈ। ਅਰਸ਼ਦ ਨੇ 92.97 ਮੀਟਰ ਦੀ ਜ਼ਬਰਦਸਤ ਥਰੋਅ ਨਾਲ ਸੋਨ ਤਮਗਾ ਜਿੱਤਿਆ ਹੈ।
Pic Credit: TV9 Hindi
ਅਰਸ਼ਦ ਨਦੀਮ ਕੁਆਲੀਫਿਕੇਸ਼ਨ ਰਾਊਂਡ ਵਿੱਚ ਤੀਜੇ ਸਥਾਨ ’ਤੇ ਰਹੇ। ਉਹ ਟੋਕੀਓ ਵਿੱਚ ਨੀਰਜ ਤੋਂ ਹਾਰ ਗਏ ਸੀ। ਪਰ, ਇਸ ਵਾਰ ਉਨ੍ਹਾਂ ਨੇ ਜਿੱਤ ਹਾਸਿਲ ਕੀਤੀ ਹੈ। ਸਖ਼ਤ ਮਿਹਨਤ ਨਾਲ ਜਿੱਤ ਹਾਸਲ ਕਰਨ ਵਾਲੇ ਅਰਸ਼ਦ ਦੀ ਕਹਾਣੀ ਕਿਸੇ ਨੂੰ ਵੀ ਹੈਰਾਨ ਕਰ ਦੇਵੇਗੀ।
ਇਕ ਇੰਟਰਵਿਊ 'ਚ ਅਰਸ਼ਦ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਮਜ਼ਦੂਰੀ ਕਰਦੇ ਸਨ। ਆਪਣੇ ਪਿਤਾ ਦੇ ਨਾਲ, ਉਹ ਪਾਕਿਸਤਾਨ ਦੀ ਮਸ਼ਹੂਰ ਖੇਡ, ਨੇਜਾਬਾਜ਼ੀ (ਘੋੜ-ਸਵਾਰੀ ਦੀ ਖੇਡ) ਦੇਖਣ ਲਈ ਜਾਂਦੇ ਸੀ।
ਇਸ ਖੇਡ ਵਿੱਚ, ਖਿਡਾਰੀ ਆਪਣੇ ਹੱਥ ਵਿੱਚ ਇੱਕ ਲੰਬੀ ਸੋਟੀ ਨਾਲ ਜ਼ਮੀਨ 'ਤੇ ਰੱਖੇ ਨਿਸ਼ਾਨ ਨੂੰ ਚੁੱਕਦੇ ਹਨ। ਅਰਸ਼ਦ ਨੂੰ ਇਹ ਖੇਡ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਇਸ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਅਰਸ਼ਦ ਦੀ ਜੈਵਲਿਨ ਥਰੋਅ ਵਿੱਚ ਦਿਲਚਸਪੀ ਵਧ ਗਈ। ਸ਼ੂਟਿੰਗ ਦੀ ਟ੍ਰੇਨਿੰਗ ਦਾ ਕਾਫੀ ਫਾਇਦਾ ਹੋਇਆ। ਆਪਣੇ ਸਕੂਲੀ ਜੀਵਨ ਦੌਰਾਨ, ਉਨ੍ਹਾਂ ਨੇ ਐਥਲੈਟਿਕਸ ਮੁਕਾਬਲਿਆਂ ਦੌਰਾਨ ਆਪਣੇ ਥਰੋਅ ਨਾਲ ਸਭ ਨੂੰ ਹੈਰਾਨ ਕਰ ਦਿੱਤਾ।
ਅਰਸ਼ਦ ਦੀ ਇਸ ਪ੍ਰਤਿਭਾ ਨੂੰ ਉਸ ਦੇ ਸਕੂਲ ਦੇ ਕੋਚ ਰਾਸ਼ਿਦ ਅਹਿਮਦ ਨੇ ਪਛਾਣਿਆ। ਇਸ ਤੋਂ ਬਾਅਦ ਉਸ ਨੇ ਆਪਣੀ ਨਿਗਰਾਨੀ ਹੇਠ ਸਿਖਲਾਈ ਸ਼ੁਰੂ ਕਰ ਦਿੱਤੀ।