ਹਾਕੀ ਖਿਡਾਰੀ 'ਸਰਪੰਚ ਸਾਹਬ' ਕਿੰਨੇ ਅਮੀਰ ਹਨ, ਇੱਥੋਂ ਹੁੰਦੀ ਹੈ ਸਭ ਤੋਂ ਵੱਧ ਕਮਾਈ

09-08- 2024

TV9 Punjabi

Author: Isha Sharma

ਭਾਰਤੀ ਹਾਕੀ ਟੀਮ ਨੇ 2024 ਪੈਰਿਸ ਓਲੰਪਿਕ ਵਿੱਚ ਇਤਿਹਾਸ ਰਚ ਦਿੱਤਾ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਿੱਚ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਓਲੰਪਿਕ ਵਿੱਚ ਲਗਾਤਾਰ ਦੂਜਾ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ ਸੀ।

2024 ਪੈਰਿਸ ਓਲੰਪਿਕ

Pic Credit: TV9 Hindi

ਹਰਮਨਪ੍ਰੀਤ ਸਿੰਘ ਨੂੰ ਦੁਨੀਆ ਦੇ ਬਿਹਤਰੀਨ ਡਰੈਗ ਫਲਿੱਕਰਾਂ 'ਚ ਗਿਣਿਆ ਜਾਂਦਾ ਹੈ। ਲੋਕ ਉਨ੍ਹਾਂ ਨੂੰ ਸਰਪੰਚ ਸਾਹਬ ਵੀ ਆਖਦੇ ਹਨ। ਉਨ੍ਹਾਂ ਦੀ ਗਿਣਤੀ ਭਾਰਤ ਦੇ ਸਭ ਤੋਂ ਅਮੀਰ ਹਾਕੀ ਖਿਡਾਰੀਆਂ ਵਿੱਚ ਹੁੰਦੀ ਹੈ। ਆਓ ਜਾਣਦੇ ਹਾਂ ਕਿ ਉਹ ਕਿੰਨੀ ਦੌਲਤ ਦੇ ਮਾਲਕ ਹਨ। ਉਨ੍ਹਾਂ ਦੀ ਆਮਦਨੀ ਦੇ ਸਰੋਤ ਕੀ ਹਨ?

ਹਰਮਨਪ੍ਰੀਤ ਸਿੰਘ 

ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਹਰਮਨਪ੍ਰੀਤ ਸਿੰਘ $50 ਲੱਖ (ਲਗਭਗ 42 ਕਰੋੜ ਰੁਪਏ) ਦੀ ਅਨੁਮਾਨਤ ਜਾਇਦਾਦ ਦੇ ਨਾਲ ਭਾਰਤ ਦੇ ਸਭ ਤੋਂ ਅਮੀਰ ਹਾਕੀ ਖਿਡਾਰੀਆਂ ਵਿੱਚੋਂ ਇੱਕ ਹਨ। ਉਹ 2024 ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਹਨ। ਇਹ ਉਨ੍ਹਾਂ ਦਾ ਤੀਜਾ ਓਲੰਪਿਕ ਹੈ।

ਜਾਇਦਾਦ

ਹਰਮਨਪ੍ਰੀਤ ਸਿੰਘ ਦੀ ਕਮਾਈ ਦਾ ਮੁੱਖ ਹਿੱਸਾ ਉਨ੍ਹਾਂ ਦਾ ਅੰਤਰਰਾਸ਼ਟਰੀ ਹਾਕੀ ਕਰੀਅਰ ਅਤੇ ਹਾਕੀ ਇੰਡੀਆ ਲੀਗ ਵਿੱਚ ਭਾਗੀਦਾਰੀ ਤੋਂ ਆਉਂਦਾ ਹੈ। 2015 ਲੀਗ ਸੀਜ਼ਨ ਵਿੱਚ, ਉਨ੍ਹਾਂ ਨੂੰ ਦਬੰਗ ਮੁੰਬਈ ਨੇ $51,000 (ਲਗਭਗ 42 ਲੱਖ ਰੁਪਏ) ਵਿੱਚ ਖਰੀਦਿਆ ਸੀ। ਸਿੰਘ ਨੇ ਪੰਜ ਗੋਲ ਕਰਕੇ ਆਪਣੀ ਪਛਾਣ ਬਣਾਈ।

ਬੰਪਰ ਕਮਾਈ

ਕੁਝ ਖੇਡਾਂ ਦੇ ਉਲਟ, ਭਾਰਤੀ ਰਾਸ਼ਟਰੀ ਹਾਕੀ ਖਿਡਾਰੀਆਂ ਕੋਲ ਸੈਂਟ੍ਰਲ ਕਾਨਟ੍ਰੈਕਟਸ ਨਹੀਂ ਹੁੰਦੇ ਹਨ। ਇਸ ਦੀ ਬਜਾਏ ਉਹਨਾਂ ਨੂੰ ਉਹਨਾਂ ਟੀਮਾਂ ਅਤੇ ਸੰਸਥਾਵਾਂ ਦੁਆਰਾ ਭੁਗਤਾਨ ਕੀਤਾ ਜਾਂਦਾ ਹੈ ਜਿਹਨਾਂ ਦੀ ਉਹ ਪ੍ਰਤੀਨਿਧਤਾ ਕਰਦੇ ਹਨ।

Central Contracts 

ਇਸ ਤੋਂ ਇਲਾਵਾ ਖਿਡਾਰੀਆਂ ਨੂੰ ਵੱਡੇ ਟੂਰਨਾਮੈਂਟਾਂ ਵਿੱਚ ਪ੍ਰਾਪਤੀਆਂ ਲਈ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਉਦਾਹਰਨ ਲਈ, 2020 ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਹਰੇਕ ਮੈਂਬਰ ਨੂੰ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਦੁਆਰਾ ਕਈ ਹੋਰ ਪੁਰਸਕਾਰਾਂ ਦੇ ਨਾਲ 15 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਸੀ।

Tournaments 

ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਵਿੱਚ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਵਿੱਚ ਲਗਾਤਾਰ ਦੂਜਾ ਕਾਂਸੀ ਦਾ ਤਮਗਾ ਜਿੱਤਣ ’ਤੇ ਵਧਾਈ ਦੇਣ ਲਈ ਫੋਨ ਕੀਤਾ ਤਾਂ ਉਨ੍ਹਾਂ ਨੇ ਹਰਮਨਪ੍ਰੀਤ ਸਿੰਘ ਨੂੰ ‘ਸਰਪੰਚ ਸਾਹਿਬ’ ਕਹਿ ਕੇ ਸੰਬੋਧਨ ਕੀਤਾ। ਉਸ ਸਮੇਂ ਸਾਰੇ ਖਿਡਾਰੀ ਅਤੇ ਪ੍ਰਧਾਨ ਮੰਤਰੀ ਖੁਦ ਉੱਚੀ-ਉੱਚੀ ਹੱਸਣ ਲੱਗੇ।

ਸਰਪੰਚ ਸਾਹਿਬ

ਕੌਣ ਹਨ ਵਿਨੇਸ਼ ਫੋਗਟ ਦੇ ਪਤੀ?