ਸੌਰਭ ਨੇ ਬਾਬਰ ਤੋਂ ਬਦਲਾ ਲਿਆ

07 June 2024

TV9 Punjabi

Author: Ramandeep Singh

ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ 2024 ਵਿੱਚ ਆਪਣੇ ਪਹਿਲੇ ਹੀ ਮੈਚ ਵਿੱਚ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਨੇ ਉਸ ਨੂੰ ਸੁਪਰ ਓਵਰ ਵਿੱਚ ਹਰਾਇਆ।

ਪਾਕਿਸਤਾਨ ਦੀ ਹਾਰ

ਅਮਰੀਕਾ ਨੇ ਪਾਕਿਸਤਾਨ ਨੂੰ ਸੁਪਰ ਓਵਰ ਵਿੱਚ 5 ਦੌੜਾਂ ਨਾਲ ਹਰਾਇਆ ਅਤੇ ਇਸ ਜਿੱਤ ਦੇ ਹੀਰੋ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੌਰਭ ਨੇਤਰਵਲਕਰ ਰਹੇ।

ਅਮਰੀਕਾ 5 ਦੌੜਾਂ ਨਾਲ ਜਿੱਤਿਆ

ਸੌਰਭ ਨੇਤਰਵਲਕਰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿੰਦੇ ਹਨ ਅਤੇ ਮਸ਼ਹੂਰ ਡੇਟਾ ਬੇਸ ਕੰਪਨੀ ਓਰੇਕਲ ਵਿੱਚ ਪ੍ਰਿੰਸੀਪਲ ਇੰਜੀਨੀਅਰ ਵਜੋਂ ਕੰਮ ਕਰਦੇ ਹਨ।

ਕੌਣ ਹਨ ਸੌਰਭ ਨੇਤਰਵਲਕਰ?

ਸੌਰਭ ਨੇਤਰਵਲਕਰ ਦਾ ਜਨਮ ਮੁੰਬਈ ਵਿੱਚ ਹੋਇਆ ਸੀ ਅਤੇ ਉਹ ਮੁੰਬਈ ਲਈ ਰਣਜੀ ਟਰਾਫੀ ਵੀ ਖੇਡ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਉਹ ਅਮਰੀਕਾ ਸ਼ਿਫਟ ਹੋ ਗਏ।

ਭਾਰਤ ਤੋਂ ਅਮਰੀਕਾ ਸ਼ਿਫਟ ਹੋਏ

ਸੌਰਭ ਨੇਤਰਵਲਕਰ 2019 ਵਿੱਚ ਅਮਰੀਕਾ ਦੇ ਕਪਤਾਨ ਬਣੇ ਸਨ ਅਤੇ ਉਹ ਟੀ-20 ਮੈਚ ਵਿੱਚ ਪੰਜ ਵਿਕਟਾਂ ਲੈਣ ਵਾਲੇ ਇਸ ਟੀਮ ਦੇ ਪਹਿਲੇ ਗੇਂਦਬਾਜ਼ ਵੀ ਬਣ ਗਏ।

2019 ਵਿੱਚ ਅਮਰੀਕਾ ਦੇ ਕਪਤਾਨ ਬਣੇ

ਸੌਰਭ ਨੇਤਰਵਲਕਰ ਦੀ 10 ਸਾਲ ਪਹਿਲਾਂ ਬਾਬਰ ਆਜ਼ਮ ਨਾਲ ਮੁਕਾਬਲਾ ਕਰ ਚੁੱਕੇ ਹਨ। 2014 ਵਿੱਚ ਇਸ ਖਿਡਾਰੀ ਨੇ ਭਾਰਤ ਲਈ ਅੰਡਰ-19 ਵਿਸ਼ਵ ਕੱਪ ਵੀ ਖੇਡਿਆ ਸੀ।

ਅੰਡਰ-19 ਵਿਸ਼ਵ ਕੱਪ ਵੀ ਖੇਡਿਆ

ਸੌਰਭ ਨੇਤਰਵਲਕਰ ਨੇ ਪਾਕਿਸਤਾਨ ਖਿਲਾਫ 4 ਓਵਰਾਂ 'ਚ 18 ਦੌੜਾਂ ਦੇ ਕੇ 2 ਵਿਕਟਾਂ ਲੈਣ ਦੇ ਨਾਲ ਹੀ ਅਮਰੀਕਾ ਨੂੰ ਸੁਪਰ ਓਵਰ 'ਚ ਜਿੱਤ ਵੀ ਦਿਵਾਈ।

ਸੌਰਭ ਨੇਤਰਵਲਕਰ ਦਾ ਸ਼ਾਨਦਾਰ ਕੰਮ

PAK vs USA: ਹਾਰ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਤੇ ਲੱਗਾ ਬਾਲ ਟੈਂਪਰਿੰਗ ਦਾ ਆਰੋਪ