08-10- 2024
TV9 Punjabi
Author: Ramandeep Singh
ਅਲ-ਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਪੁੱਤਰ ਨੂੰ ਫਰਾਂਸ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਉਹ ਆਪਣੀ ਬ੍ਰਿਟਿਸ਼ ਮੂਲ ਦੀ ਪਤਨੀ ਨਾਲ ਕਈ ਸਾਲਾਂ ਤੋਂ ਉੱਥੇ ਰਹਿ ਰਿਹਾ ਸੀ।
ਫਰਾਂਸ ਦੇ ਗ੍ਰਹਿ ਮੰਤਰੀ ਬਰੂਨੋ ਰਿਟੇਲੋ ਨੇ ਦੱਸਿਆ ਕਿ ਉਨ੍ਹਾਂ ਨੇ ਫਰਾਂਸ ਤੋਂ ਉਮਰ ਬਿਨ ਲਾਦੇਨ 'ਤੇ ਪਾਬੰਦੀ ਲਗਾਉਣ ਦੇ ਆਦੇਸ਼ 'ਤੇ ਦਸਤਖਤ ਕਰ ਦਿੱਤੇ ਹਨ ਅਤੇ ਉਸਨੂੰ ਡਿਪੋਰਟ ਕਰ ਦਿੱਤਾ ਗਿਆ ਹੈ।
ਉਮਰ ਬਿਨ ਲਾਦੇਨ 'ਤੇ 2023 ਵਿਚ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਅੱਤਵਾਦ ਦੀ ਤਾਰੀਫ ਕਰਨ ਦਾ ਦੋਸ਼ ਹੈ।
ਮੰਤਰੀ ਬਰੂਨੋ ਰੀਟੇਲੋ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਮਰ ਨੂੰ ਫਰਾਂਸ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਕਿੱਥੇ ਭੇਜਿਆ ਗਿਆ ਹੈ।
"ਪ੍ਰਸ਼ਾਸਕੀ ਪਾਬੰਦੀ ਇਹ ਯਕੀਨੀ ਬਣਾਉਂਦੀ ਹੈ ਕਿ ਉਮਰ ਬਿਨ ਲਾਦੇਨ ਕਿਸੇ ਵੀ ਕਾਰਨ ਕਰਕੇ ਫਰਾਂਸ ਵਾਪਸ ਨਹੀਂ ਆ ਸਕਦਾ," ਰਿਟੇਲੋ ਨੇ ਐਕਸ 'ਤੇ ਕਿਹਾ।
ਫਰਾਂਸੀਸੀ ਅਖਬਾਰ ਲੇ ਪਬਲਿਕਟਰ ਲਿਬਰੇ ਮੁਤਾਬਕ ਉਮਰ ਨੇ ਪਿਛਲੇ ਸਾਲ ਆਪਣੇ ਪਿਤਾ ਓਸਾਮਾ ਬਿਨ ਲਾਦੇਨ ਦੇ ਜਨਮ ਦਿਨ 'ਤੇ ਇਕ ਪੋਸਟ ਕੀਤੀ ਸੀ। ਜਿਸ ਨੂੰ ਫਰਾਂਸ ਨੇ ਅੱਤਵਾਦ ਦੀ ਵਡਿਆਈ ਮੰਨਿਆ ਹੈ।