08-10- 2024
TV9 Punjabi
Author: Ramandeep Singh
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਆ ਗਏ ਹਨ। ਇਸ ਦੇ ਨਾਲ ਹੀ ਕਾਂਗਰਸ-ਐੱਨਸੀ ਗਠਜੋੜ ਨੂੰ ਲੀਡ ਮਿਲ ਰਹੀ ਹੈ।
ਜੰਮੂ-ਕਸ਼ਮੀਰ 'ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਈਆਂ ਅਤੇ 90 ਸੀਟਾਂ 'ਤੇ ਤਿੰਨ ਪੜਾਵਾਂ 'ਚ ਵੋਟਿੰਗ ਹੋਈ।
ਜੰਮੂ-ਕਸ਼ਮੀਰ ਅਪਨੀ ਪਾਰਟੀ ਦੇ ਸੰਸਥਾਪਕ ਅਲਤਾਫ਼ ਬੁਖਾਰੀ ਘਾਟੀ ਦੇ ਸਭ ਤੋਂ ਅਮੀਰ ਉਮੀਦਵਾਰ ਸਨ।
ਅਲਤਾਫ ਬੁਖਾਰੀ ਕੋਲ ਕੁੱਲ 165 ਕਰੋੜ ਰੁਪਏ ਦੀ ਜਾਇਦਾਦ ਹੈ। ਜਿਸ ਵਿੱਚ 101 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 63.7 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।
ਜਿੱਥੇ ਇੱਕ ਪਾਸੇ ਜੰਮੂ-ਕਸ਼ਮੀਰ ਦੇ ਸਭ ਤੋਂ ਅਮੀਰ ਉਮੀਦਵਾਰ ਹਾਰ ਗਏ। ਦੂਜੇ ਪਾਸੇ ਸਭ ਤੋਂ ਗਰੀਬ ਉਮੀਦਵਾਰ ਰਵਿੰਦਰ ਰੈਨਾ ਵੀ ਨੌਸ਼ਹਿਰਾ ਸੀਟ ਤੋਂ ਹਾਰ ਗਏ ਹਨ।
ਭਾਜਪਾ ਪਾਰਟੀ ਦੇ ਰਵਿੰਦਰ ਰੈਨਾ ਨੇ ਨਾਮਜ਼ਦਗੀ ਪੱਤਰ 'ਚ ਦੱਸਿਆ ਸੀ ਕਿ ਉਨ੍ਹਾਂ ਕੋਲ ਸਿਰਫ 1000 ਰੁਪਏ ਨਕਦ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਿਸੇ ਕਿਸਮ ਦੀ ਕੋਈ ਜਾਇਦਾਦ ਨਹੀਂ ਹੈ।
ਅਲਤਾਫ ਬੁਖਾਰੀ ਨੇ ਚਨਾਪੋਰਾ ਸੀਟ ਤੋਂ ਚੋਣ ਲੜੀ ਸੀ ਪਰ ਇਹ ਸੀਟ ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁਸ਼ਤਾਕ ਗੋਰੋ ਨੇ ਜਿੱਤੀ।