29-07- 2024
TV9 Punjabi
Author: Isha Sharma
ਵਿਟਾਮਿਨ ਬੀ12 ਸਾਡੇ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ। ਇਹ ਸਰੀਰ ਵਿੱਚ ਲਾਲ ਰਕਤਾਣੂਆਂ ਨੂੰ ਪੈਦਾ ਕਰਨ ਵਿੱਚ ਮਦਦ ਕਰਦਾ ਹੈ।
ਇਸ ਤੋਂ ਇਲਾਵਾ ਇਹ ਦਿਲ, ਦਿਮਾਗ ਅਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ 'ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਟਾਮਿਨ ਬੀ 12 ਨੂੰ ਕੋਬਾਲਾਮਿਨ ਵੀ ਕਿਹਾ ਜਾਂਦਾ ਹੈ।
ਜੇਕਰ ਵਿਟਾਮਿਨ ਬੀ12 ਦੀ ਕਮੀ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਅਨੀਮੀਆ ਦਾ ਕਾਰਨ ਬਣ ਸਕਦਾ ਹੈ। ਕਈ ਵਾਰ ਇਸ ਬਿਮਾਰੀ ਕਾਰਨ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ।
ਹਾਰਵਰਡ ਹੈਲਥ ਵੈੱਬਸਾਈਟ ਮੁਤਾਬਕ ਵਿਟਾਮਿਨ ਬੀ12 ਦੀ ਕਮੀ ਨਾਲ ਸਰੀਰ ਬਹੁਤ ਥਕਾਵਟ ਮਹਿਸੂਸ ਕਰਨ ਲੱਗਦਾ ਹੈ। ਤੇਜ਼ ਸਿਰਦਰਦ ਵੀ ਹੁੰਦਾ ਹੈ।
NCBI ਦੇ ਅਨੁਸਾਰ, ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਸੰਤਰੇ ਦਾ ਜੂਸ ਇੱਕ ਵਧੀਆ ਡਰਿੰਕ ਹੈ। ਇਹ ਡੀਹਾਈਡ੍ਰੇਸ਼ਨ ਤੋਂ ਵੀ ਬਚਾਉਂਦਾ ਹੈ।
ਇਸ ਤੋਂ ਇਲਾਵਾ ਇਸ 'ਚ ਐਂਟੀਆਕਸੀਡੈਂਟ, ਵਿਟਾਮਿਨ ਸੀ ਅਤੇ ਫਾਈਬਰ ਹੁੰਦੇ ਹਨ, ਜੋ ਸਿਹਤਮੰਦ ਸਰੀਰ ਲਈ ਬਹੁਤ ਜ਼ਰੂਰੀ ਹਨ।