29-07- 2024
TV9 Punjabi
Author: Isha Sharma
ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ, ਜਿਸ ਕਾਰਨ ਦੇਸ਼ 'ਚ ਖਲਬਲੀ ਮਚ ਗਈ ਹੈ।
ਚੋਣ ਮੈਦਾਨ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਆਹਮੋ-ਸਾਹਮਣੇ ਹਨ।
ਇਸ ਦੌਰਾਨ ਇੱਕ ਅਮਰੀਕੀ ਜੋਤਸ਼ੀ ਨੇ ਭਵਿੱਖਬਾਣੀ ਕਰਦਿਆਂ ਦੱਸਿਆ ਹੈ ਕਿ ਭਵਿੱਖ ਵਿੱਚ ਦੇਸ਼ ਦਾ ਰਾਸ਼ਟਰਪਤੀ ਕੌਣ ਬਣੇਗਾ।
ਜੋਤਸ਼ੀ ਐਮੀ ਟ੍ਰਿਪ ਨੇ ਇਹ ਭਵਿੱਖਬਾਣੀ ਕੀਤੀ ਹੈ, ਇਸ ਤੋਂ ਪਹਿਲਾਂ ਐਮੀ ਟ੍ਰਿਪ ਨੇ ਭਵਿੱਖਬਾਣੀ ਕੀਤੀ ਸੀ ਕਿ ਮੌਜੂਦਾ ਰਾਸ਼ਟਰਪਤੀ ਜੋਅ ਬਿਡੇਨ ਚੋਣ ਦੌੜ ਵਿੱਚ ਪਿੱਛੇ ਹੋ ਜਾਣਗੇ।
ਐਮੀ ਟ੍ਰਿਨ ਨੇ 11 ਜੁਲਾਈ ਨੂੰ ਬਿਡੇਨ ਦੇ ਚੋਣ ਤੋਂ ਹਟਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਬਿਡੇਨ 21 ਜੁਲਾਈ ਨੂੰ ਇਸ ਦਾ ਐਲਾਨ ਕਰਨਗੇ।
ਐਮੀ ਟ੍ਰਿਪ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਅਤੇ 21 ਜੁਲਾਈ ਨੂੰ ਹੀ ਬਿਡੇਨ ਨੇ ਚੋਣ ਤੋਂ ਹਟਣ ਦਾ ਐਲਾਨ ਕਰ ਦਿੱਤਾ।
ਇਸ ਤੋਂ ਪਹਿਲਾਂ 11 ਅਗਸਤ 2020 ਨੂੰ ਐਮੀ ਟ੍ਰਿਪ ਨੇ ਦੱਸਿਆ ਸੀ ਕਿ ਕਮਲਾ ਹੈਰਿਸ 2024 'ਚ ਰਾਸ਼ਟਰਪਤੀ ਚੋਣਾਂ ਲੜਣਗੇ।
ਜੋਤਸ਼ੀ ਨੇ ਦੱਸਿਆ ਕਿ ਇਸ ਵਾਰ ਅਮਰੀਕਾ 'ਚ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਟਰੰਪ ਦੀ ਜਿੱਤ ਹੋਵੇਗੀ।
ਜੋਤਸ਼ੀ ਐਮੀ ਟਰੰਪ ਨੇ ਕਿਹਾ, ਟਰੰਪ ਆਪਣੀ ਸਿਆਸੀ ਯਾਤਰਾ 'ਚ ਸਫਲਤਾ ਦੇ ਸਿਖਰ 'ਤੇ ਹਨ।
ਐਮੀ ਟ੍ਰਿਪ ਸਾਲਾਂ ਤੋਂ ਭਵਿੱਖਬਾਣੀਆਂ ਕਰ ਰਹੀ ਹੈ ਅਤੇ ਇੰਟਰਨੈਸ਼ਨਲ ਸੋਸਾਇਟੀ ਆਫ਼ ਐਸਟ੍ਰੋਲੋਜੀਕਲ ਰਿਸਰਚ (ISAR) ਦੁਆਰਾ ਮਾਨਤਾ ਪ੍ਰਾਪਤ ਹੈ।