4 Oct 2023
TV9 Punjabi
ਭਾਰਤ ਦੀ ਅਨੂ ਰਾਣੀ ਨੇ ਚੀਨ ਵਿੱਚ ਖੇਡੀਆਂ ਜਾ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਸੋਨ ਤਗਮਾ ਜੋੜਿਆ ਹੈ। ਅਨੂ ਨੇ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਜਿੱਤਿਆ ਹੈ।
ਅਨੂ ਰਾਣੀ ਨੇ ਏਸ਼ਿਆਈ ਖੇਡਾਂ ਵਿੱਚ 69.92 ਮੀਟਰ ਜੈਵਲਿਨ ਸੁੱਟ ਕੇ ਇਤਿਹਾਸ ਰਚਿਆ। ਉਹਨਾਂ ਨੇ ਇਹ ਉਪਲਬਧੀ ਆਪਣੀ ਚੌਥੀ ਕੋਸ਼ਿਸ਼ ਵਿੱਚ ਹਾਸਲ ਕੀਤੀ।
ਅਨੂ ਦਾ ਪਹਿਲਾ ਥ੍ਰੋਅ ਕਾਫੀ ਨਿਰਾਸ਼ਾਜਨਕ ਰਿਹਾ। ਉਹਨਾਂ ਨੇ ਪਹਿਲੇ ਥ੍ਰੋਅ ਵਿੱਚ 56.99 ਮੀਟਰ ਦੀ ਦੂਰੀ ਹਾਸਲ ਕੀਤੀ। ਹਾਲਾਂਕਿ ਉਹਨਾਂ ਨੇ ਦੂਜੇ ਥ੍ਰਅ 'ਚ ਵਾਪਸੀ ਕੀਤੀ ਅਤੇ 61.28 ਮੀਟਰ ਦੂਰ ਜੈਵਲਿਨ ਸੁੱਟਿਆ।
ਅਨੂ ਨੇ ਤੀਜੇ ਥ੍ਰੋਅ ਵਿੱਚ 59.24 ਮੀਟਰ ਦੂਰ ਜੈਵਲਿਨ ਸੁੱਟਿਆ ਅਤੇ ਇਸ ਤੋਂ ਬਾਅਦ ਚੌਥੀ ਥ੍ਰੋਅ ਨੇ ਉਹਨਾਂ ਨੂੰ ਸੋਨ ਤਗਮਾ ਦਿਵਾਇਆ।
ਸ਼੍ਰੀਲੰਕਾ ਦੀ ਨਦੀਸ਼ਾ ਦਿਲਹਾਨ ਹਤਾਤਬਾਗੇ ਲੇਕਾਮਗੇ ਨੇ 61.57 ਦੇ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ।