08-04- 2024
TV9 Punjabi
Author: Isha Sharma
ਹਿਮਾਂਸ਼ੀ ਖੁਰਾਨਾ ਨੇ ਸੀਕੁਐਂਸ ਵਰਕ ਏ-ਲਾਈਨ ਸਲਵਾਰ ਸੂਟ ਪਾਇਆ ਹੋਇਆ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਦੇ ਸਟਾਈਲ ਨਾਲ ਕੰਪਲੀਟ ਕੀਤਾ ਹੈ।
Credit : iamhimanshikhurana
ਅਦਾਕਾਰਾ ਨੇ ਜਾਮਨੀ ਰੰਗ ਦਾ ਫਲੋਰਲ ਸੀਕਵੈਂਸ ਵਰਕ ਸੂਟ ਪਾਇਆ ਹੋਇਆ ਹੈ। ਸੂਟ ਨਾਲ ਮੈਚਿੰਗ ਦੁਪੱਟਾ ਵੀ ਬਹੁਤ ਸੁੰਦਰ ਲੱਗ ਰਿਹਾ ਹੈ। ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ।
ਇਸ ਚਿੱਟੇ ਰੰਗ ਦੇ ਚੂੜੀਦਾਰ ਪਜਾਮਾ ਸਟਾਈਲ ਦੇ ਸਾਦੇ ਸੂਟ ਦੇ ਨਾਲ, ਅਦਾਕਾਰਾ ਨੇ ਮੈਚਿੰਗ ਸੀਕੁਐਂਸ ਵਰਕ ਦੁਪੱਟਾ ਪਾਇਆ ਹੋਇਆ ਹੈ। ਤੁਸੀਂ ਵਿਸਾਖੀ ਲਈ ਇਸ ਸੂਟ ਡਿਜ਼ਾਈਨ ਤੋਂ ਵੀ ਆਈਡੀਆ ਲੈ ਸਕਦੇ ਹੋ।
ਇਸ ਜਾਮਨੀ ਰੰਗ ਦੇ ਪਲੇਨ ਸੂਟ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਦੇ ਸਟਾਈਲ ਨਾਲ ਲੁੱਕ ਨੂੰ ਸਿੰਪਲ ਅਤੇ ਸੋਬਰ ਬਣਾਇਆ ਹੈ।
ਹਿਮਾਂਸ਼ੀ ਨੇ Ivory ਕਲਰ ਦਾ ਅਨਾਰਕਲੀ ਸਟਾਈਲ ਚਿਕਨਕਾਰੀ ਸੂਟ ਪਾਇਆ ਹੋਇਆ ਹੈ। ਤੁਸੀਂ ਪਲਾਜ਼ੋ, ਸ਼ਰਾਰਾ ਜਾਂ ਅਨਾਰਕਲੀ ਸਟਾਈਲ ਵਿੱਚ ਚਿਕਨਕਾਰੀ ਸੂਟ ਵੀ ਟ੍ਰਾਈ ਕਰ ਸਕਦੇ ਹੋ।
ਅਦਾਕਾਰਾ ਦਾ ਇਹ ਸੂਟ ਡਿਜ਼ਾਈਨ ਬਹੁਤ ਹੀ ਵਧੀਆ ਲੱਗ ਰਿਹਾ ਹੈ। ਲਾਈਟ ਮੇਕਅਪ ਅਤੇ ਹੈਵੀ ਝੁਮਕਿਆਂ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।
ਇਸ ਡਬਲ ਸ਼ੇਡ ਅਨਾਰਕਲੀ ਸੂਟ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਤੁਸੀਂ ਵਿਸਾਖੀ ਦੇ ਖਾਸ ਮੌਕੇ 'ਤੇ ਅਨਾਰਕਲੀ ਸੂਟ ਵੀ ਟ੍ਰਾਈ ਕਰ ਸਕਦੇ ਹੋ।