ਵਿਸ਼ਵ ਕੱਪ ਫਾਈਨਲ 'ਚ ਪ੍ਰਧਾਨ ਮੰਤਰੀ ਮੋਦੀ ਹੋਣਗੇ ਮੁੱਖ ਮਹਿਮਾਨ
17 Nov 2023
TV9 Punjabi
ਭਾਰਤੀ ਟੀਮ 12 ਸਾਲ ਬਾਅਦ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਹੈ ਅਤੇ ਤੀਜੀ ਵਾਰ ਖਿਤਾਬ ਜਿੱਤਣ ਦੇ ਇਰਾਦੇ ਨਾਲ 19 ਨਵੰਬਰ ਨੂੰ ਮੈਦਾਨ 'ਚ ਉਤਰੇਗੀ। ਟੀਮ ਇੰਡੀਆ ਨੂੰ ਆਸਟ੍ਰੇਲੀਆ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਫਾਈਨਲ 19 ਨਵੰਬਰ ਨੂੰ
Pic Credit: AFP/PTI/Twitter
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਵਾਲੇ ਇਸ ਟਾਈਟਲ ਮੈਚ 'ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹੋਣਗੀਆਂ ਅਤੇ ਕਈ ਵੱਡੀਆਂ ਹਸਤੀਆਂ ਇਸ ਫਾਈਨਲ ਦਾ ਗਵਾਹ ਬਣਨਗੀਆਂ।
ਫਾਈਨਲ ਅਹਿਮਦਾਬਾਦ ਵਿੱਚ ਹੋਵੇਗਾ
CricNext ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਇਤਿਹਾਸਕ ਫਾਈਨਲ ਦੇ ਗਵਾਹ ਹੋਣਗੇ ਅਤੇ ਇਸ ਮੈਚ ਲਈ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਮੁੱਖ ਮਹਿਮਾਨ ਹੋਣਗੇ
ਸਿਰਫ ਪੀਐਮ ਮੋਦੀ ਹੀ ਨਹੀਂ ਬਲਕਿ 2011 ਵਿੱਚ ਭਾਰਤ ਨੂੰ ਚੈਂਪੀਅਨ ਬਣਾਉਣ ਵਾਲੇ ਸਾਬਕਾ ਕਪਤਾਨ ਐਮਐਸ ਧੋਨੀ ਦੇ ਵੀ ਇਸ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਸਚਿਨ ਤੇਂਦੁਲਕਰ ਵੀ ਫਾਈਨਲ ਮੁਕਾਬਲੇ ਦੌਰਾਨ ਮੌਜੂਦ ਰਹਿਣਗੇ।
ਧੋਨੀ-ਸਚਿਨ ਵੀ ਹੋਣਗੇ ਹਿੱਸਾ
ਵੱਡੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਵੱਲੋਂ ਇੱਕ ਵਿਸ਼ੇਸ਼ ਏਅਰ ਸ਼ੋਅ ਵੀ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸਿੱਧ ਸੂਰਿਆਕਿਰਨ ਟੀਮ ਵੀ ਆਪਣੇ ਕਰਤੱਬ ਦਿਖਾਏਗੀ।
ਹਵਾਈ ਸੈਨਾ ਦੇ ਕਰਤਬ
ਟੂਰਨਾਮੈਂਟ ਦਾ ਕੋਈ ਉਦਘਾਟਨੀ ਸਮਾਰੋਹ ਨਹੀਂ ਸੀ ਪਰ ਸਮਾਪਤੀ ਸਮਾਰੋਹ ਹੋਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਮਸ਼ਹੂਰ ਸੰਗੀਤਕਾਰ ਪ੍ਰੀਤਮ ਅਤੇ ਗੁਜਰਾਤੀ ਗਾਇਕ ਆਦਿਤਿਆ ਗੜਵੀ ਪੇਸ਼ਕਸ਼ ਦੇਣਗੇ।
ਸਮਾਪਤੀ ਸਮਾਰੋਹ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਮਾਪਤੀ ਸਮਾਰੋਹ ਦਾ ਸਭ ਤੋਂ ਵੱਡਾ ਆਕਰਸ਼ਨ ਬ੍ਰਿਟਿਸ਼ ਪੌਪਸਟਾਰ Dua Lipa ਹੋਵੇਗੀ, ਜੋ ਆਪਣੇ ਸੁਪਰਹਿੱਟ ਅੰਗਰੇਜ਼ੀ ਗੀਤਾਂ ਨਾਲ ਜ਼ਬਰਦਸਤ ਰੰਗ ਬੰਨ੍ਹੇਗੀ।
Dua Lipa ਰੰਗ ਬੰਨ੍ਹੇਗੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਟੀਮ ਇੰਡੀਆ ਨੂੰ ਕਿਉਂ ਡਰਾ ਰਹੀਆਂ ਵਿਰਾਟ ਕੋਹਲੀ ਦੀਆਂ ਦੌੜਾਂ?
Learn more