17-09- 2025
TV9 Punjabi
Author: Yashika Jethi
ਪੰਜਾਬ ਵਿੱਚ ਆਏ ਭਾਰੀ ਹੜ੍ਹਾਂ ਅਤੇ ਤਬਾਹੀ ਦੇ ਵਿਚਕਾਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੱਡਾ ਦਿਲ ਦਿਖਾਇਆ
ਸੋਨੂੰ ਸੂਦ ਨੇ ਕੋਵਿਡ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮਦਦ ਕੀਤੀ ਸੀ। ਉਹ ਹਮੇਸ਼ਾ ਲੋੜਵੰਦਾਂ ਦੇ ਨਾਲ ਖੜ੍ਹੇ ਰਹਿੰਦੇ ਹਨ।
ਹੁਣ ਅਦਾਕਾਰ ਪੰਜਾਬ ਪਹੁੰਚ ਗਏ ਹਨ। ਜਿੱਥੋਂ ਉਨ੍ਹਾਂ ਨੇ ਭਾਵੁਕ ਵੀਡੀਓ ਪੋਸਟ ਕੀਤੀ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਹਰ ਪਾਸੇ ਸਿਰਫ਼ ਪਾਣੀ ਹੀ ਪਾਣੀ ਹੈ...
ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਫਸਲਾਂ ਪਾਣੀ ਹੇਠ ਡੁੱਬ ਗਈਆਂ ਹਨ ਪਰ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ।
ਅਦਾਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਫੀ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਬੱਚੇ ਬਿਮਾਰ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ।
ਸੋਨੂੰ ਸੂਦ ਨੇ ਕਿਹਾ ਕਿ ਇਹ ਮੁਸ਼ਕਲਾਂ ਇੰਨੀ ਜਲਦੀ ਖਤਮ ਨਹੀਂ ਹੋਣਗੀਆਂ। ਪਾਣੀ ਦਾ ਪੱਧਰ ਘੱਟਣ ਤੋਂ ਪ੍ਰੇਸ਼ਾਨੀ ਹੋਰ ਵਧੇਗੀ।
ਸੋਨੂੰ ਸੂਦ ਨੇ ਮਦਦ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਇੱਕਜੁੱਟ ਰਹਿਣ ਅਤੇ ਜਦੋਂ ਤੱਕ ਲੋਕਾਂ ਦੇ ਘਰ ਮੁੜ ਨਹੀਂ ਬਣ ਜਾਂਦੇ ਉਨ੍ਹਾਂ ਦੇ ਨਾਲ ਰਹਿਣ।
ਸੋਨੂੰ ਸੂਦ ਇਸ ਸਮੇਂ ਪੰਜਾਬ ਵਿੱਚ ਹਨ, ਜਿੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨਿੱਜੀ ਤੌਰ 'ਤੇ ਸਹਾਇਤਾ ਕਰ ਰਿਹਾ ਹਨ। ਉਨ੍ਹਾਂ ਨੂੰ ਪਾਣੀ ਨਾਲ ਘਿਰੀ ਕਿਸ਼ਤੀ ਦੇ ਵਿਚਕਾਰ ਬੈਠਾ ਦੇਖਿਆ ਗਿਆ ਹੈ ।