ਕੇਂਦਰੀ ਮੰਤਰੀ ਗਡਕਰੀ ਨੇ ਅਟਾਰੀ ਸਰਹੱਦ 'ਤੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਝੰਡਾ
19 Oct 2023
TV9 Punjabi
ਅੱਜ ਅੰਮ੍ਰਿਤਸਰ 'ਚ ਅਟਾਰੀ ਬਾਰਡਰ 'ਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਦਾ ਉਦਘਾਟਨ ਕੀਤਾ।
ਸਭ ਤੋਂ ਉੱਚਾ ਤਿਰੰਗਾ
ਤੁਹਾਨੂੰ ਦੱਸ ਦੇਈਏ ਕਿ ਇਸ ਤਿਰੰਗੇ ਵਿੱਚ ਕਈ ਵਿਸ਼ੇਸ਼ਤਾਵਾਂ ਹਨ, ਇਸਦੀ ਉਚਾਈ 40 ਮੰਜ਼ਿਲਾ ਇਮਾਰਤ ਜਿੰਨੀ ਹੈ। ਇਹ ਤਿਰੰਗਾ 418 ਫੁੱਟ ਉੱਚਾ ਹੈ।
40 ਮੰਜ਼ਿਲਾਂ ਜਿੰਨਾ ਉੱਚਾ
ਅਟਾਰੀ ਸਰਹੱਦ 'ਤੇ ਪਾਕਿਸਤਾਨ ਦਾ ਝੰਡਾ 400 ਫੁੱਟ ਜਦਕਿ ਭਾਰਤ ਦਾ ਝੰਡਾ 350 ਫੁੱਟ ਸੀ, ਇਸ ਲਈ ਇਸ ਨੂੰ ਪਾਕਿਸਤਾਨ ਦੇ ਝੰਡੇ ਤੋਂ ਉੱਚਾ ਕੀਤਾ ਗਿਆ ਹੈ।
ਪਾਕਿਸਤਾਨ ਦੇ ਝੰਡੇ ਤੋਂ ਹੈ ਉੱਚਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੰਜਾਬ ਵਿੱਚ 29,000 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਗਰੀਨ ਫੀਲਡ ਅਤੇ ਆਰਥਿਕ ਗਲਿਆਰੇ ਬਣਾਏ ਜਾ ਰਹੇ ਹਨ।
ਪੰਜਾਬ ਲਈ ਮਹੱਤਵਪੂਰਨ ਪ੍ਰੋਜੈਕਟ
669 ਕਿਲੋਮੀਟਰ ਲੰਬਾ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨ ਫੀਲਡ ਐਕਸਪ੍ਰੈਸਵੇਅ 40,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਨਿਰਮਾਣ ਨਾਲ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ 'ਚ ਅਤੇ ਕਟੜਾ ਤੋਂ 6 ਘੰਟੇ 'ਚ ਪਹੁੰਚਿਆ ਜਾ ਸਕਾੇਗਾ।s
ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨ ਫੀਲਡ ਐਕਸਪ੍ਰੈਸਵੇਅ
ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ ਕਟੜਾ ਐਕਸਪ੍ਰੈਸ ਹਾਈਵੇਅ ਪ੍ਰੋਜੈਕਟ ਵਿੱਚ ਬਿਆਸ ਦਰਿਆ ਉੱਤੇ ਇੱਕ ਪੁਲ ਬਣਾਇਆ ਜਾ ਰਿਹਾ ਹੈ, ਜੋ ਸੈਲਾਨੀਆਂ ਦੇ ਖਿੱਚ ਦਾ ਕੇਂਜਰ ਬਣੇਗਾ।
ਬਿਆਸ ਓਵਰ ਬ੍ਰਿਜ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ
ਇਹ ਐਕਸਪ੍ਰੈਸ ਵੇਅ ਸਿੱਖ ਕੌਮ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਮਾਤਾ ਦੇ ਦਰਬਾਰ ਵੈਸ਼ਨੋ ਦੇਵੀ ਕਟੜਾ ਤੱਕ ਜੋੜੇਗਾ।
ਪ੍ਰਮੁੱਖ ਧਾਰਮਿਕ ਸਥਾਨ ਜੋੜੇਗਾ ਐਕਸਪ੍ਰੈਸ ਵੇਅ
ਹੋਰ ਵੈੱਬ ਸਟੋਰੀਜ਼ ਦੇਖੋ
ਗੈਸ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਡ੍ਰਿੰਕਸ ਪੀਓ
Learn more