ਪੰਜਾਬ ਦੇ ਨਵੇਂ ਰਾਜਪਾਲ ਨੇ ਸਹੁੰ ਚੁੱਕਣ ਤੋਂ ਪਹਿਲਾਂ ਕੀਤੀ ਸ਼ਿਵ ਪੂਜਾ ਤੇ ਟੇਕਿਆ ਗੁਰਦੁਆਰੇ 'ਚ ਮੱਥਾ, ਦੇਖੋ ਵੀਡੀਓ

31-07- 2024

TV9 Punjabi

Author: Ramandeep Singh

ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਰਾਜਪਾਲ ਵੀ ਮੌਜੂਦ ਸਨ।

ਗੁਲਾਬ ਚੰਦ ਕਟਾਰੀਆ

ਪਰ ਸਹੁੰ ਚੁੱਕਣ ਤੋਂ ਪਹਿਲਾਂ ਗੁਲਾਬ ਚੰਦ ਕਟਾਰੀਆ ਪੂਜਾ-ਪਾਠ ਵਿੱਚ ਰੁੱਝੇ ਨਜ਼ਰ ਆਏ। ਕਟਾਰੀਆ ਬੁੱਧਵਾਰ ਸਵੇਰੇ ਸੈਕਟਰ-8ਸੀ ਸਥਿਤ ਸ਼ਿਵ ਮੰਦਰ ਪਹੁੰਚੇ। 

ਪੂਜਾ-ਪਾਠ ਵਿੱਚ ਰੁੱਝੇ ਨਜ਼ਰ ਆਏ

ਉਨ੍ਹਾਂ ਭਗਵਾਨ ਸ਼ਿਵ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਸ਼ਿਵ ਦੀ ਪੂਜਾ ਕੀਤੀ। ਇਸ ਦੌਰਾਨ ਪੰਡਿਤ ਜੀ ਨੇ ਕਟਾਰੀਆ ਨੂੰ ਮੰਦਰ 'ਚ ਪੂਜਾ ਕਰਵਾਈ।

ਭਗਵਾਨ ਸ਼ਿਵ ਦੀ ਪੂਜਾ

ਗੁਲਾਬ ਚੰਦ ਕਟਾਰੀਆਂ ਨੇ ਇਸ ਦੇ ਨਾਲ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਿਆ ਤੇ ਗੁਰਬਾਣੀ ਦਾ ਆਨੰਦ ਮਾਣਿਆ।

ਗੁਰਦੁਆਰਾ ਸਾਹਿਬ ਵੀ ਮੱਥਾ ਟੇਕਿਆ

ਗੁਲਾਬ ਚੰਦ ਕਟਾਰੀਆ ਭਾਜਪਾ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ। ਕਟਾਰੀਆ ਮੂਲ ਰੂਪ ਤੋਂ ਰਾਜਸਥਾਨ ਦੇ ਉਦੈਪੁਰ ਸ਼ਹਿਰ ਦਾ ਰਹਿਣ ਵਾਲਾ ਹੈ। ਉਹ ਪਹਿਲੀ ਵਾਰ 1977 ਵਿੱਚ ਰਾਜਸਥਾਨ ਦੇ ਉਦੈਪੁਰ ਸ਼ਹਿਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ ਕਈ ਵਾਰ ਇੱਥੋਂ ਵਿਧਾਇਕ ਚੁਣੇ ਗਏ। 

ਭਾਜਪਾ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚ ਗਿਣੇ ਜਾਂਦੇ

ਕਟਾਰੀਆ ਨੂੰ 2023 ਵਿੱਚ ਅਸਾਮ ਦਾ 31ਵਾਂ ਰਾਜਪਾਲ ਬਣਾਇਆ ਗਿਆ ਸੀ।  ਉਦੋਂ ਤੋਂ ਉਹ ਅਸਾਮ ਦੇ ਰਾਜਪਾਲ ਦਾ ਅਹੁਦਾ ਸੰਭਾਲ ਰਹੇ ਸਨ। ਹੁਣ ਕਟਾਰੀਆ ਨੂੰ ਪੰਜਾਬ ਦਾ  ਰਾਜਪਾਲ ਬਣ ਗਏ ਹਨ। 

ਪੰਜਾਬ ਦੇ 30ਵੇਂ ਰਾਜਪਾਲ

ਹਮਾਸ ਮੁਖੀ ਦੀ ਆਖਰੀ ਤਸਵੀਰ, ਈਰਾਨ ਦੀ ਸੰਸਦ 'ਚ ਆਇਆ ਸੀ ਨਜ਼ਰ