ਹਮਾਸ ਮੁਖੀ ਦੀ ਆਖਰੀ ਤਸਵੀਰ, ਈਰਾਨ ਦੀ ਸੰਸਦ 'ਚ ਆਇਆ ਸੀ ਨਜ਼ਰ

31-07- 2024

TV9 Punjabi

Author: Ramandeep Singh

ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਦੀ ਮੌਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਸ ਨੇ ਆਪਣਾ ਬਦਲਾ ਪੂਰਾ ਕਰ ਲਿਆ ਹੈ।

ਇਸਮਾਈਲ ਹਾਨੀਆ ਦੀ ਮੌਤ

ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਇਸਮਾਈਲ ਹਾਨੀਆ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਬਿਆਨ ਵਿੱਚ ਮੌਤ ਦੀ ਪੁਸ਼ਟੀ 

ਆਈਆਰਜੀਸੀ ਨੇ ਕਿਹਾ ਕਿ ਤਹਿਰਾਨ ਵਿੱਚ ਹਾਨੀਆ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਨੀਆ ਤੋਂ ਇਲਾਵਾ ਬਾਡੀ ਗਾਰਡ ਦੀ ਵੀ ਮੌਤ ਹੋ ਗਈ ਹੈ।

ਘਰ ਨੂੰ ਨਿਸ਼ਾਨਾ ਬਣਾਇਆ

ਇਸਮਾਈਲ ਹਾਨੀਆ ਨੂੰ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ 30 ਜੁਲਾਈ ਨੂੰ ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜ਼ੇਸਕੀਅਨ ਦੇ ਸਹੁੰ ਚੁੱਕ ਸਮਾਗਮ ਵਿਚ ਦੇਖਿਆ ਗਿਆ ਸੀ।

ਈਰਾਨ ਦੀ ਸੰਸਦ 'ਚ ਦੇਖਿਆ ਗਿਆ

ਫਲਸਤੀਨੀ ਨੇਤਾ ਹਾਨੀਆ ਨੇ ਇਸ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਅਤੇ ਮਸੂਦ ਪੇਜ਼ੇਸਕੀਅਨ ਨਾਲ ਮੁਲਾਕਾਤ ਕੀਤੀ।

ਵੱਡੇ ਨੇਤਾਵਾਂ ਨਾਲ ਮੁਲਾਕਾਤ ਕੀਤੀ 

ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਦੋ ਵੱਡੇ ਦੁਸ਼ਮਣਾਂ ਨੂੰ ਮਾਰ ਕੇ ਹਿਜ਼ਬੁੱਲਾ ਦੁਆਰਾ ਕੀਤੇ ਗਏ ਮਜਦਲ ਸ਼ਮਸ 'ਤੇ ਹਮਲੇ ਦਾ ਬਦਲਾ ਲਿਆ ਹੈ।

ਹਿਜ਼ਬੁੱਲਾ ਹਮਲੇ ਦਾ ਬਦਲਾ

ਇਸ ਤੋਂ ਪਹਿਲਾਂ ਇਜ਼ਰਾਈਲ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਹਮਲਾ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਹਿਜ਼ਬੁੱਲਾ ਕਮਾਂਡਰ ਫੁਆਦ ਸ਼ੁਕਰ ਨੂੰ ਮਾਰ ਦਿੱਤਾ ਸੀ।

ਬੇਰੂਤ ਵਿੱਚ ਕੀਤਾ ਸੀ ਅਟੈਕ

1 ਓਲੰਪਿਕ ਤਮਗਾ ਜਿੱਤਣ 'ਤੇ 6 ਕਰੋੜ ਰੁਪਏ ਦਾ ਇਨਾਮ