ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਇਕੱਠੇ ਹੋਏ ਸ਼ਰਧਾਲੂ
1 Jan 2024
TV9Punjabi
ਨਵਾਂ ਸਾਲ ਦੇ ਆਗਾਜ਼ ਮੌਕੇ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।
ਨਤਮਸਤਕ ਹੋਣ ਪਹੁੰਚੇ
ਰਾਤ ਦੇ 12 ਵੱਜਦੇ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਨਗਰੀ ਚੜ੍ਹਦੀ ਕਲ੍ਹਾ ਦੇ ਜੈਰਾਰਿਆਂ ਨਾਲ ਗੂੰਜ ਉੱਠੀ।
ਚੜ੍ਹਦੀ ਕਲ੍ਹਾ ਦੇ ਜੈਕਾਰੇ
ਸ੍ਰੀ ਦਰਬਾਰ ਸਾਹਿਬ ਵਿੱਚ ਨਵੇਂ ਸਾਲ ਦੇ ਮੌਕੇ ਢਾਈ ਲੱਖ ਤੋਂ ਵੱਧ ਸ਼ਰਧਾਲੂਆਂ ਲਈ ਲੰਗਰ ਦੇ ਪ੍ਰਬੰਧ ਕੀਤਾ ਗਿਆ ਹੈ।
ਸ੍ਰੀ ਦਰਬਾਰ ਸਾਹਿਬ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਾਲ ਕਰੀਬ 2.5 ਲੱਖ ਸ਼ਰਧਾਲੂ ਗੁਰੂ ਘਰ ਨਤਸਮਤਕ ਹੋਣ ਲਈ ਆਏ ਹਨ।
2.5 ਲੱਖ ਸ਼ਰਧਾਲੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਠਹਿਰਣ ਅਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਵਿਸ਼ੇਸ਼ ਪ੍ਰਬੰਧ
ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ।
ਪਵਿੱਤਰ ਸਰੋਵਰ 'ਚ ਇਸ਼ਨਾਨ
ਇਸ ਮੌਕੇ ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਆਗੂ ਵੀ ਗੁਰੂ ਘਰ ਆਪਣੇ ਪਰਿਵਾਵਰ ਮੈਂਬਰਾਂ ਦੇ ਨਾਲ ਨਤਮਸਤਕ ਹੋਣ ਪੁੱਜੇ।
ਸਿਆਸੀ ਆਗੂ ਹੋਏ ਨਤਮਸਤਕ
ਬਿਕਰਮਜੀਤ ਸਿੰਘ ਮਜੀਠੀਆ, ਹਰਸੀਮਰਤ ਕੌਰ ਬਾਦਲ, ਸਰਦਾਰ ਸੁਖਬੀਰ ਬਾਦਲ ਅਤੇ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਰਹੇ।
ਹਰਸੀਮਰਤ ਕੌਰ ਬਾਦਲ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਾਲ ਦੀ ਸ਼ੁਰੂਆਤ ਵਿੱਚ ਬਦਲੇ ਗਏ ਇਹ 8 ਨਿਯਮ , ਵਧੇਗਾ ਤੁਹਾਡੀ ਜੇਬ ‘ਤੇ ਬੋਝ
Learn more