30 June 2024
TV9 Punjabi
Author: Isha
ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ 2024 ਦਾ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਕੀ ਤੁਸੀਂ ਜਾਣਦੇ ਹੋ ਭਾਰਤ ਨੇ ਵਿਸ਼ਵ ਕੱਪ ਜਿੱਤਣ ਦੇ 7 ਨਾਇਕਾਂ ਬਾਰੇ?
Pic Credit : AFP / PTI / Getty
ਵਿਸ਼ਵ ਕੱਪ ਜਿੱਤਣ ਲਈ ਪੂਰੀ ਭਾਰਤੀ ਟੀਮ ਨੇ ਆਪਣੀ ਜਾਨ ਲਗਾ ਦਿੱਤੀ। ਪਰ ਵਿਰਾਟ ਕੋਹਲੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਸੂਰਿਆ ਕੁਮਾਰ ਯਾਦਵ ਵਰਗੇ 7 ਖਿਡਾਰੀਆਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ।
ਵਿਸ਼ਵ ਕੱਪ ਫਾਈਨਲ ਵਿੱਚ 76 ਦੌੜਾਂ ਦੀ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 768 ਕਰੋੜ ਰੁਪਏ ਹੈ।
ਵਿਰਾਟ ਕੋਹਲੀ ਦੇ ਨਾਲ 72 ਦੌੜਾਂ ਦੀ ਪਾਰੀ ਖੇਡਣ ਵਾਲੇ ਅਕਸ਼ਰ ਪਟੇਲ ਵੀ ਲਗਜ਼ਰੀ ਲਾਈਫ ਬਤੀਤ ਕਰਦੇ ਹਨ। ਇਕੱਲੇ ਅਕਸ਼ਰ ਪਟੇਲ ਦੀ ਆਈਪੀਐਲ ਫੀਸ 10 ਕਰੋੜ ਰੁਪਏ ਹੈ।
ਅਕਸ਼ਰ ਤੋਂ ਬਾਅਦ ਫਾਈਨਲ ਮੈਚ ਦੀ ਕ੍ਰੀਜ਼ ਸੰਭਾਲਣ ਵਾਲੇ ਸ਼ਿਵਮ ਦੂਬੇ ਨੇ 27 ਦੌੜਾਂ ਬਣਾਈਆਂ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 25 ਕਰੋੜ ਰੁਪਏ ਹੈ।
ਗੇਂਦਬਾਜ਼ੀ ਦੇ ਦਮ 'ਤੇ ਜਿੱਤ ਦੀ ਜ਼ਿੰਮੇਵਾਰੀ ਲੈਣ ਵਾਲੇ ਜਸਪ੍ਰੀਤ ਬੁਮਰਾਹ ਦੀ ਕੁੱਲ ਜਾਇਦਾਦ ਲਗਭਗ 55 ਕਰੋੜ ਰੁਪਏ ਹੈ। ਕ੍ਰਿਕਟ ਤੋਂ ਇਲਾਵਾ ਉਹ ਇਸ਼ਤਿਹਾਰਾਂ ਤੋਂ ਵੀ ਚੰਗੀ ਕਮਾਈ ਕਰਦੇ ਹਨ।
ਮੈਚ ਦੇ ਤੀਜੇ ਓਵਰ 'ਚ ਦੱਖਣੀ ਅਫਰੀਕਾ ਨੂੰ ਝਟਕਾ ਦੇਣ ਵਾਲੇ ਅਰਸ਼ਦੀਪ ਸਿੰਘ ਨੇ ਆਈ.ਪੀ.ਐੱਲ. ਤੋਂ ਕਰੀਬ 10 ਕਰੋੜ ਰੁਪਏ ਕਮਾ ਲਏ ਹਨ।
ਹਾਲ ਹੀ 'ਚ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਆਏ ਹਾਰਦਿਕ ਪੰਡਯਾ ਕੋਲ ਕਰੀਬ 95 ਕਰੋੜ ਰੁਪਏ ਦੀ ਜਾਇਦਾਦ ਹੈ।
ਸੂਰਿਆਕੁਮਾਰ ਯਾਦਵ ਨੂੰ ਉਨ੍ਹਾਂ ਦੇ ਸ਼ਾਨਦਾਰ ਕੈਚ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਦੌਲਤ ਦੀ ਗੱਲ ਕਰੀਏ ਤਾਂ ਉਹ ਆਈਪੀਐਲ ਮੈਚਾਂ ਤੋਂ ਲਗਭਗ 10 ਕਰੋੜ ਰੁਪਏ ਕਮਾ ਲੈਂਦਾ ਹਨ।