06-08- 2025
TV9 Punjabi
Author: Sandeep Singh
ਨੀਰੂ ਬਾਜਵਾ ਅਨਾਰਕਲੀ ਸੂਟ ਵਿੱਚ ਬਹੁਤ ਸੁੰਦਰ ਲੱਗ ਰਹੀ ਹੈ। ਇਸ ਸਟਾਈਲ ਦੇ ਸੂਟ ਹਰ ਮੌਕੇ ਲਈ ਸਭ ਤੋਂ ਵਧੀਆ ਹੁੰਦੇ ਹਨ
ਇਸ ਫੋਟੋ ਵਿੱਚ ਅਦਾਕਾਰਾਂ ਨੇ ਚਿਕਨਕਾਰੀ ਸੂਟ ਪਾਇਆ ਹੋਇਆ ਹੈ। ਤੁਸੀਂ ਵੀ ਰਕਸ਼ਾ ਬੰਧਨ 'ਤੇ ਚਿਕਨਕਾਰੀ ਸੂਟ ਟ੍ਰਾਈ ਕਰ ਸਕਦੇ ਹੋ।
ਇਸ ਪ੍ਰਿੰਟਿਡ ਕੁੜਤੀ ਅਤੇ ਪੀਲੇ ਸਲਵਾਰ ਦੇ ਨਾਲ ਇੱਕ ਕੰਟ੍ਰਾਸਟ ਸੂਟ, ਪ੍ਰਿੰਟਿਡ ਦੁਪੱਟਾ ਪਹਿਨਿਆ ਹੋਇਆ ਹੈ। ਇਸ ਦੇ ਨਾਲ, ਉਨ੍ਹਾਂ ਨੇ ਇਸ ਲੁੱਕ ਨੂੰ ਹੋਰ ਚਾਰ ਚੰਨ ਲਾਉਣ ਲਈ ਇਸ ਦੇ ਨਾਲ ਕੰਨਾ ਦੀਆਂ ਭਾਰੀ ਇੰਅਰਰਿੰਗ ਪਾਇਆ ਹੋਇਆ ਹਨ।
ਨੀਰੂ ਬਾਜਵਾ ਦਾ ਇਹ ਲੁੱਕ ਬਹੁਤ ਵਧੀਆ ਲੱਗ ਰਿਹਾ ਹੈ। ਨੀਲੇ ਰੰਗ ਦਾ ਚੂੜੀਦਾਰ ਪਜਾਮਾ ਪ੍ਰਿੰਟਿਡ ਕੁੜਤੀ ਅਤੇ ਦੁਪੱਟੇ ਨਾਲ ਪਹਿਨਿਆ ਹੋਇਆ ਹੈ। ਜੋ ਇਸ ਨੂੰ ਹੋਰ ਆਕਰਸ਼ਕ ਬਣਾਉਂਦਾ ਹੈ।
ਅਦਾਕਾਰਾ ਨੇ ਫਲੋਰ ਟੱਚ ਅਨਾਰਕਲੀ ਸੂਟ ਅਤੇ ਮੈਚਿੰਗ ਦੁਪੱਟਾ ਪਾਇਆ ਹੋਇਆ ਹੈ। ਦੁਪੱਟੇ ਦੇ ਕਿਨਾਰਿਆਂ 'ਤੇ ਲੇਸ ਦਾ ਕੰਮ ਕੀਤਾ ਹੋਇਆ ਹੈ।