30 March 2024
TV9 Punjabi
ਚੋਣਾਂ 'ਚ ਵੋਟ ਦੇਣ ਤੋਂ ਬਾਅਦ ਵੋਟਰਾਂ ਦੀ ਉਂਗਲੀ 'ਤੇ ਨੀਲੇ ਰੰਗ ਦੀ ਸਿਆਹੀ ਲਗਾਈ ਜਾਂਦੀ ਹੈ। ਇਹ ਆਸਾਨੀ ਨਾਲ ਨਹੀਂ ਹੱਟਦੀ ਹੈ।
Pic Credit: PTI/AFP
ਹੁਣ ਤੁਸੀਂ ਕਹੋਗੇ ਕਿ ਧੋਨੀ ਮੁੰਬਈ ਇੰਡੀਅਨਜ਼ ਨਾਲ ਜੁੜੇ ਹੀ ਨਹੀਂ ਤਾ ਉਹ ਕਪਤਾਨ ਕਿਵੇਂ ਬਣ ਸਕਦੇ ਹਨ? ਤਾਂ ਦੱਸ ਦੇਈਏ ਕਿ ਇਸ ਦੇ ਪਿੱਛੇ ਦੀ ਕਹਾਣੀ ਆਈਪੀਐਲ 2008 'ਚ ਹੋਏ ਆਕਸ਼ਨ ਨਾਲ ਜੁੜੀ ਹੈ।
ਦਰਅਸਲ, ਉਸ ਆਕਸ਼ਨ 'ਚ ਜਦੋਂ ਐਮਐਸ ਧੋਨੀ ਦੇ ਨਾਂ 'ਤੇ ਬੋਲੀ ਲੱਗੀ ਤਾਂ ਦੋ ਟੀਮਾਂ 'ਚ ਜ਼ਬਰਦਸਤ ਮੁਕਾਬਲਾ ਹੋਇਆ। ਉਨ੍ਹਾਂ 'ਚੋ ਇੱਕ ਮੰਬਈ ਅਤੇ ਦੂਜੀ ਚੇਨੱਈ ਸੀ।
ਧੋਨੀ ਨੂੰ ਲੈ ਕੇ ਉਸ ਸਮੇਂ 4 ਲੱਖ ਡਾਲਰ ਤੋਂ ਸ਼ੁਰੂ ਹੋਈ ਬੋਲੀ 1.5 ਮਿਲੀਅਨ ਡਾਲਰ ਤੱਕ ਯਾਨੀ ਕਿ ਉਸ ਸਮੇਂ ਦੇ ਹਿਸਾਬ ਨਾਲ 6 ਕਰੋੜ ਰੁਪਏ 'ਤੇ ਜਾ ਕੇ ਰੁੱਕੀ।
1.5 ਮਿਲੀਅਨ ਡਾਲਰ 'ਤੇ ਜਾ ਕੇ ਮੁੰਬਈ ਨੇ ਹੱਥ ਪਿੱਛੇ ਖਿੱਚ ਲਏ ਅਤੇ ਧੋਨੀ ਚੇਨੱਈ ਦੇ ਹੋ ਗਏ। ਮੰਬਈ ਇੰਡੀਅਨਜ਼ ਨੇ ਹੱਥ ਪਿੱਛੇ ਖਿੱਚ ਲਏ ਕਿਉਂਕਿ ਉਨ੍ਹਾਂ ਕੋਲ ਸਚਿਨ ਤੇਂਦੁਲਕਰ ਦੇ ਤੌਰ 'ਤੇ ਮਾਰਕੀ ਪਲੇਅਰ ਸੀ, ਜੋ ਕਿ ਚੇਨੱਈ ਕੋਲ ਨਹੀਂ ਸੀ।
ਅਜਿਹੇ 'ਚ ਜੇਕਰ ਮੁੰਬਈ ਧੋਨੀ ਨੂੰ ਖਰੀਦ ਲੈਂਦੀ ਤਾਂ ਉਸ ਨੂੰ ਸਚਿਨ ਨੂੰ ਬਤੌਰ ਮਾਰਕੀ ਪਲੇਅਰ 15 ਫੀਸਦੀ ਹੋਰ ਜ਼ਿਆਦਾ ਰਕਮ ਦੇਣੀ ਪੈਂਦੀ। ਇਸ ਕਰਕੇ ਐਮਆਈ ਨੇ ਬੋਲੀ ਵਾਪਸ ਲੈ ਲਈ।
ਜੇਕਰ ਮੁੰਬਈ ਇੰਡੀਅੰਸ ਨੇ ਉਸ ਸਮੇਂ ਬੋਲੀ ਤੋਂ ਆਪਣੇ ਹੱਥ ਨਾ ਖਿੱਚੇ ਹੁੰਦੇ ਤਾਂ ਧੋਨੀ ਮੰਬਈ 'ਚ ਹੁੰਦੇ ਅਤੇ ਹਾਰਦਿਕ ਪੰਡਯਾ ਦੀ ਜਗ੍ਹਾ ਕਪਤਾਨੀ ਵੀ ਕਰ ਰਹੇ ਹੁੰਦੇ।