30 March 2024
TV9 Punjabi
ਚੋਣਾਂ 'ਚ ਵੋਟ ਦੇਣ ਤੋਂ ਬਾਅਦ ਵੋਟਰਾਂ ਦੀ ਉਂਗਲੀ 'ਤੇ ਨੀਲੇ ਰੰਗ ਦੀ ਸਿਆਹੀ ਲਗਾਈ ਜਾਂਦੀ ਹੈ। ਇਹ ਆਸਾਨੀ ਨਾਲ ਨਹੀਂ ਹੱਟਦੀ ਹੈ।
Credit: pti/ECI/nrdcindia
ਇਸ ਚੋਣ ਸਿਆਹੀ ਨੂੰ ਬਣਾਉਣ ਲਈ ਸਿਲਵਰ ਨਾਈਟ੍ਰੇਟ ਕੈਮਿਕਲ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਕੈਮਿਕਲ ਪਾਣੀ ਨਾਲ ਵੀ ਨਹੀਂ ਮਿਟਦਾ।
ਸਿਲਵਰ ਨਾਈਟ੍ਰੇਟ ਸਾਡੇ ਸਰੀਰ 'ਚ ਨਮਕ ਦੇ ਨਾਲ ਮਿਲ ਕੇ ਸਿਲਵਰ ਕਲੋਰਾਈਡ ਬਣਾਉਂਦਾ ਹੈ, ਜੋ ਕਾਲੇ ਰੰਗ ਦਾ ਹੁੰਦਾ ਹੈ।
ਸਿਆਹੀ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਰਿਐਕਸ਼ਨ ਇੰਨੀ ਤੇਜ਼ੀ ਨਾਲ ਹੁੰਦਾ ਹੈ ਕਿ ਉਂਗਲੀ 'ਤੇ ਲੱਗਣ ਤੋਂ ਬਾਅਦ ਇੱਕ ਸਕਿੰਟ ਅੰਦਰ ਹੀ ਇਹ ਆਪਣਾ ਨਿਸ਼ਾਨ ਛੱਡ ਦਿੰਦੀ ਹੈ।
ਚੋਣ ਸਿਆਹੀ ਆਮਤੌਰ 'ਤੇ 2 ਦਿਨਾਂ ਤੋਂ ਲੈ ਕੇ 1 ਮਹੀਨੇ ਤੱਕ ਚਮੜੀ 'ਤੇ ਬਣੀ ਰਹਿੰਦੀ ਹੈ। ਇਹ ਨਿਸ਼ਾਨ ਉਸ ਵੇਲੇ ਹੱਟਦਾ ਹੈ ਜਦੋਂ ਹੌਲੀ-ਹੌਲੀ ਚਮੜੀ ਦੇ ਸੈੱਲ ਪੁਰਾਣੇ ਹੋਣ ਅਤੇ ਉਤਰਣ ਲੱਗਦੇ ਹਨ।
ਸਰੀਰ ਦੇ ਤਾਪਮਾਨ ਅਤੇ ਵਾਤਾਵਰਣ ਦੇ ਹਿਸਾਬ ਨਾਲ ਸਿਆਹੀ ਮਿਟਣ ਦਾ ਸਮਾਂ ਅਲੱਗ-ਅਲੱਗ ਹੋ ਸਕਦਾ ਹੈ।
ਕਰਨਾਟਕ ਦੀ ਮੈਸੂਰ ਪੇਂਟ ਐਂਡ ਵਾਰਨਿਸ਼ ਲਿਮਿਟੇਡ (MVPL) ਨਾਂ ਦੀ ਕੰਪਨੀ ਚੋਣ ਸਿਆਹੀ ਬਣਾਉਂਦੀ ਹੈ।