30 March 2024
TV9 Punjabi
ਵਿਟਾਮਿਨ ਡੀ ਸਾਡੇ ਸਰੀਰ ਲਈ ਕਾਫ਼ੀ ਜ਼ਰੂਰੀ ਪੋਸ਼ਕ ਤੱਤਾਂ 'ਚੋਂ ਇੱਕ ਹੈ। ਇਸ ਦੀ ਕਮੀ ਕਾਰਨ ਸਰੀਰ 'ਚ ਕਈ ਤਰ੍ਹਾਂ ਦੀ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਮਦਦਗਾਰ ਹੁੰਦਾ ਹੈ, ਨਾਲ ਹੀ ਇਸ ਦੇ ਨਾਲ ਸਾਡੀ ਮਾਨਸਿਕ ਸਿਹਤ ਨੂੰ ਫਾਇਦਾ ਹੁੰਦਾ ਹੈ।
ਦੱਸ ਦੇਈਏ ਕਿ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਹੋਣ ਨਾਲ ਸਰੀਰ ਦੇ ਕੁਝ ਹਿੱਸਿਆਂ 'ਚ ਦਰਦ ਦੀ ਪਰੇਸ਼ਾਨੀ ਹੋ ਸਕਦੀ ਹੈ। ਆਓ ਇਸ ਬਾਰੇ ਜਾਣਦੇ ਹਾਂ...
ਨਾਰਾਇਣਾ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਇੰਟਰਨਲ ਮੈਡਿਸਨ ਡਾ: ਪੰਕਜ ਵਰਮਾ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਕਮੀ ਜੋੜਾਂ ਦੇ ਦਰਦ ਦਾ ਕਾਰਨ ਬਣ ਸਕਦੀ ਹੈ।
ਡਾ: ਪੰਕਜ ਕਹਿੰਦੇ ਹਨ ਕਿ ਪਿੱਠ ਦਾ ਦਰਦ ਵੀ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਪਿੱਠ ਦਰਦ ਨੂੰ ਇਗਨੌਰ ਨਾ ਕਰੋ।
ਵਿਟਾਮਿਨ ਡੀ ਦੀ ਕਮੀ ਨਾਲ ਥਕਾਵਟ, ਮਾਸਪੇਸ਼ੀਆਂ 'ਚ ਕਮਜ਼ੋਰੀ ਅਤੇ ਡਾਇਰੀਆ ਵੀ ਹੋ ਸਕਦਾ ਹੈ। ਅਜਿਹੇ 'ਚ ਲਾਪਰਵਾਹ ਨਾ ਹੋਵੋ।
ਆਪਣੀ ਡਾਈਟ 'ਚ ਦੁੱਧ ਜਾਂ ਉਸ ਤੋਂ ਬਣੇ ਪ੍ਰੋਡਕਟਸ ਜਿਵੇਂ-ਪਨੀਰ ਅਤੇ ਮੱਖਣ ਸ਼ਾਮਲ ਕਰੋ। ਸੰਤਰੇ ਦਾ ਜੂਸ ਵੀ ਫਾਇਦੇਮੰਦ ਹੈ।