08 June 2024
TV9 Punjabi
Author: Ramandeep Singh
ਸ਼ਰਾਬ ਪੀਣਾ ਤੁਹਾਡੇ ਸੋਚਣ, ਮਹਿਸੂਸ ਕਰਨ ਅਤੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਹੈ। ਪਰ ਕਿਸ ਸਮੇਂ ਸ਼ਰਾਬ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ?
ਲੋਕਾਂ ਦੇ ਮਨਾਂ ਵਿੱਚ ਇੱਕ ਆਮ ਸਵਾਲ ਉੱਠਦਾ ਹੈ। ਕੀ ਸਵੇਰੇ ਅਤੇ ਰਾਤ ਨੂੰ ਸ਼ਰਾਬ ਪੀਣ ਦੇ ਪ੍ਰਭਾਵਾਂ ਵਿੱਚ ਕੋਈ ਅੰਤਰ ਹੈ?
ਸ਼ਰਾਬ ਸਰੀਰ ਵਿੱਚ ਅਬਜ਼ਾਰਬ ਹੋ ਜਾਂਦੀ ਹੈ। ਅਬਜ਼ਾਰਬ ਦੀ ਦਰ ਵੱਖ-ਵੱਖ ਕਾਰਕਾਂ 'ਤੇ ਨਿਰਭਰ ਕਰਦੀ ਹੈ।
ਸ਼ਰਾਬ ਦੀ ਅਬਜ਼ਾਰਬ ਹੋਣ ਦੀ ਦਰ ਉਮਰ, ਕੱਦ, ਲਿੰਗ ਅਤੇ ਸਰੀਰ ਦੇ ਆਕਾਰ ਦੇ ਨਾਲ ਬਦਲਦੀ ਹੈ। ਜਿਵੇਂ ਸ਼ਰਾਬ ਨੌਜਵਾਨਾਂ ਨੂੰ ਜਲਦੀ ਪ੍ਰਭਾਵਿਤ ਕਰਦੀ ਹੈ।
ਕਿਹੜਾ ਧਾਰਾ ਲਾਗੂ ਹੋਵੇਗੀ?
ਇਸੇ ਤਰ੍ਹਾਂ ਤੁਹਾਡਾ ਪੇਟ ਕਿੰਨਾ ਭਰਿਆ ਹੋਇਆ ਹੈ ਇਸ ਦਾ ਅਸਰ ਸ਼ਰਾਬ ਦੇ ਪ੍ਰਭਾਵ 'ਤੇ ਵੀ ਪੈਂਦਾ ਹੈ। ਭਰੇ ਪੇਟ 'ਤੇ ਸ਼ਰਾਬ ਦਾ ਨਸ਼ਾ ਘੱਟ ਹੁੰਦਾ ਹੈ।
ਜਦੋਂ ਕੋਈ ਵਿਅਕਤੀ ਖਾਲੀ ਪੇਟ ਸ਼ਰਾਬ ਪੀਂਦਾ ਹੈ, ਤਾਂ ਸ਼ਰਾਬ ਸਰੀਰ ਵਿੱਚ ਜਲਦੀ ਅਬਜ਼ਾਰਬ ਹੋ ਜਾਂਦੀ ਹੈ ਅਤੇ ਇਸ ਦੇ ਮਾੜੇ ਪ੍ਰਭਾਵ ਵਧ ਜਾਂਦੇ ਹਨ।
ਆਮ ਤੌਰ 'ਤੇ ਲੋਕ ਸਵੇਰੇ ਖਾਲੀ ਪੇਟ ਰਹਿੰਦੇ ਹਨ। ਅਜਿਹੇ 'ਚ ਰਾਤ ਦੇ ਮੁਕਾਬਲੇ ਸਵੇਰੇ ਸ਼ਰਾਬ ਦਾ ਅਸਰ ਜ਼ਿਆਦਾ ਹੁੰਦਾ ਹੈ।