08-02- 2025
TV9 Punjabi
Author: Isha Sharma
ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ‘ਤੇ ਗਿਣਤੀ ਪੂਰੀ ਹੋ ਗਈ ਹੈ ਅਤੇ ਨਤੀਜੇ ਹੁਣ ਸਪੱਸ਼ਟ ਹਨ।
ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਰਾਜੌਰੀ ਗਾਰਡ ਸੀਟ ਤੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ।
ਮਨਜਿੰਦਰ ਸਿਰਸਾ ਨੇ 18 ਹਜ਼ਾਰ 190 ਵੋਟਾਂ ਤੋਂ ਜਿੱਤ ਦਰਜ ਕੀਤੀ ਹੈ।
ਰਾਜੌਰੀ ਗਾਰਡਨ ‘ਚ ਮਨਜਿੰਦਰ ਸਿੰਘ ਸਿਰਸਾ ਅਤੇ ਆਮ ਆਦਮੀ ਪਾਰਟੀ ਦੇ ਧਨਵਤੀ ਚੰਦੇਲਾ ਵਿਚਾਲੇ ਸਿੱਧੀ ਟੱਕਰ ਸੀ।
ਹਾਲਾਂਕਿ, ਧਰਮਪਾਲ ਚੰਦੇਲਾ ਨੇ ਕਾਂਗਰਸ ਦੀ ਤਰਫੋਂ ਆਪਣੀ ਪੂਰੀ ਕੋਸ਼ਿਸ਼ ਕੀਤੀ ਸੀ।
ਰਾਜੌਰੀ ਗਾਰਡਨ, ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ, 2002 ਵਿੱਚ ਗਠਿਤ ਭਾਰਤ ਦੇ ਹੱਦਬੰਦੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ 2008 ਵਿੱਚ ਹੋਂਦ ਵਿੱਚ ਆਇਆ ਸੀ।