ਵੈਲੇਨਟਾਈਨ ਡੇਅ 'ਤੇ ਇਨ੍ਹਾਂ ਅਦਾਕਾਰਾਂ ਵਾਂਗ ਰੈੱਡ ਕਲਰ ਦੀ ਡਰੈਸ ਕਰੋ ਕੈਰੀ, ਲਓ Ideas 

05-02- 2025

TV9 Punjabi

Author:  Isha Sharma

ਰਾਸ਼ਾ ਥਡਾਨੀ ਨੇ ਸੀਕੁਐਂਸ ਵਰਕ ਦੇ ਨਾਲ ਜੰਪਸੂਟ ਪਾਇਆ ਹੈ। ਨਾਲ ਹੀ, ਲੁੱਕ ਨੂੰ ਕਰਲੀ ਵਾਲ ਅਤੇ ਲਾਈਟ ਮੇਕਅਪ ਨਾਲ ਕੰਪਲੀਟ ਕੀਤਾ ਹੈ।

ਰਾਸ਼ਾ ਥਡਾਨੀ

Pic Credit: Instagram

ਸ਼ਰਧਾ ਕਪੂਰ ਨੇ ਲਾਲ ਰੰਗ ਦੀ ਲੰਬੀ ਸਾਈਡ ਸਲਿਟ ਮੈਕਸੀ ਡਰੈੱਸ ਪਾਈ ਸੀ। ਨਾਲ ਹੀ, ਉਨ੍ਹਾਂ ਨੇ ਪੋਨੀਟੇਲ ਅਤੇ ਹੀਲਜ਼ ਨਾਲ ਆਪਣੇ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।

ਸ਼ਰਧਾ ਕਪੂਰ

ਸ਼ਵੇਤਾ ਤਿਵਾਰੀ ਇਸ ਲਾਲ ਰੰਗ ਦੀ ਡਰੈੱਸ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਤੁਸੀਂ ਵੈਲੇਨਟਾਈਨ ਡੇਅ ਲਈ ਅਦਾਕਾਰਾ ਦੇ ਇਸ ਲੁੱਕ ਤੋਂ ਵੀ ਆਈਡੀਆ ਲੈ ਸਕਦੇ ਹੋ।

ਸ਼ਵੇਤਾ ਤਿਵਾਰੀ

ਯਾਮੀ ਗੌਤਮ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਇੱਕ ਸਟਾਈਲਿਸ਼ ਲਾਲ ਪਹਿਰਾਵੇ ਦੇ ਨਾਲ, ਉਨ੍ਹਾਂ ਨੇ ਲਾਈਟ ਮੇਕਅਪ ਅਤੇ ਹੀਲਜ਼ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਯਾਮੀ ਗੌਤਮ

ਸੋਨਾਕਸ਼ੀ ਸਿਨਹਾ ਨੇ ਪ੍ਰਿੰਟਿਡ ਮੈਕਸੀ ਡਰੈੱਸ ਪਾਈ ਹੋਈ ਹੈ। ਤੁਸੀਂ ਅਦਾਕਾਰਾ ਦੇ ਇਸ ਲੁੱਕ ਤੋਂ ਵੀ ਆਈਡੀਆ ਲੈ ਸਕਦੇ ਹੋ। ਉਨ੍ਹਾਂ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ।

ਸੋਨਾਕਸ਼ੀ ਸਿਨਹਾ

ਆਲੀਆ ਭੱਟ ਨੇ ਲਾਲ ਰੰਗ ਦਾ ਪ੍ਰਿੰਟਿਡ ਮੈਕਸੀ ਡਰੈੱਸ ਪਾਇਆ ਹੈ। ਇਸ ਤੋਂ ਇਲਾਵਾ, ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਸਟਾਈਲ ਨੂੰ ਸਿੰਪਲ ਰੱਖ ਸਕਦੇ ਹੋ।

ਆਲੀਆ ਭੱਟ

ਨੀਰੂ ਬਾਜਵਾ ਨੇ ਲਾਲ ਰੰਗ ਦੀ ਸ਼ਿਮਰੀ ਸਾੜੀ ਪਾਈ ਹੋਈ ਹੈ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਵੈਲੇਨਟਾਈਨ ਡੇਅ 'ਤੇ ਅਦਾਕਾਰਾ ਵਾਂਗ ਲਾਲ ਰੰਗ ਦੀ ਸਾੜੀ ਵੀ ਟ੍ਰਾਈ ਕਰ ਸਕਦੇ ਹੋ।

ਨੀਰੂ ਬਾਜਵਾ 

ਨਾ ਦਿੱਲੀ ਤੇ ਨਾ ਹੀ ਕੋਲਕਾਤਾ... ਕੀ ਇੱਥੇ ਚੋਣਾਂ ਦੀ ਸਿਆਹੀ ਬਣਦੀ ਹੈ?