23 Sep 2023
TV9 Punjabi
ਮੂੰਗ ਦੀ ਦਾਲ ਨੂੰ 4/5 ਘੰਟੇ ਲਈ ਭਿਓ ਕੇ ਰੱਖੋ
Credits: Instagram
ਇੱਕ ਕਟੋਰੀ ਵਿੱਚ ਸੋਇਆ ਚੰਕਸ, ਪਨੀਰ, ਅਦਰਕ, ਹਰੀ ਮਿਰਚ, ਧਨੀਆ ਪੱਤਾ, ਲਸਣ, 1 ਚੱਮਚ ਲਾਲ ਮਿਰਚ, 1/2 ਚੱਮਚ ਹਲਦੀ, 1/2 ਚੱਮਚ ਜੀਰਾ, 1 ਚੱਮਚ ਕਾਲੀ ਮਿਰਚ, ਥੋੜ੍ਹਾ ਗਰਮ ਮਸਾਲਾ ਲੈ ਲਓ।
ਇਸ ਤੋਂ ਬਾਅਦ ਇਨ੍ਹਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪੀਸ ਲਓ।
ਇੱਕ ਕਟੋਰੀ ਵਿੱਚ ਪੀਸਿਆ ਮਸਾਲਾ ਲਓ ਅਤੇ ਇਸ ਵਿੱਚ 2 ਚੱਮਚ ਬੇਸਨ ਦਾ ਆਟਾ ਪਾਓ।
ਫਿਰ ਇਸ ਬੈਟਰ ਨੂੰ ਟਿੱਕੀ ਦੇ ਆਕਾਰ 'ਚ ਬਣਾ ਲਓ।
ਟਿੱਕੀ ਬਣਾ ਕੇ ਪੈਲੇਟ ਵਿੱਚ ਰੱਖੋ।
ਇੱਕ ਪੈਨ ਵਿੱਚ 1 ਚਮਚ ਤੇਲ ਪਾਓ ਅਤੇ ਇਸਨੂੰ ਗਰਮ ਰੱਖੋ।
ਟਿੱਕੀ ਨੂੰ ਤੇਲ 'ਚ ਰੱਖੋ ਅਤੇ ਘੱਟ ਅੱਗ 'ਤੇ ਪਕਾਓ।
ਤੁਹਾਡਾ ਮੂੰਗੀ ਦਾਲ ਕਬਾਬ ਤਿਆਰ ਹੈ।
ਇਸ ਨੂੰ ਹਰੀ ਪੁਦੀਨੇ ਦੀ ਚਟਨੀ ਨਾਲ ਸਰਵ ਕਰੋ ਤੇ ਧਨੀਆ ਪੱਤੀਆਂ ਨਾਲ ਗਾਰਨਿਸ਼ ਕਰੋ।