19 Nov 2023
TV9 Punjabi
ਵਿਸ਼ਵ ਕੱਪ ਦਾ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ।
ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਆਸਟ੍ਰੇਲੀਆਈ ਚੈਨਲ ਫੌਕਸ ਸਪੋਰਟਸ ਨੇ ਆਲ ਟਾਈਮ ਕ੍ਰਿਕਟ ਵਿਸ਼ਵ ਕੱਪ ਇਲੈਵਨ ਦੀ ਚੋਣ ਕੀਤੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਐਮਐਸ ਧੋਨੀ ਨੂੰ ਫੌਕਸ ਸਪੋਰਟਸ ਦੀ ਇਸ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਏਬੀ ਡਿਵਿਲੀਅਰਸ ਨੂੰ ਵੀ ਇਸ ਟੀਮ ਲਈ ਚੁਣਿਆ ਨਹੀਂ ਗਿਆ ਹੈ, ਉਨ੍ਹਾਂ ਨੂੰ ਫੌਕਸ ਸਪੋਰਟਸ ਨੇ 12ਵਾਂ ਖਿਡਾਰੀ ਬਣਾਇਆ ਹੈ।
ਰਿਕੀ ਪੋਂਟਿੰਗ ਨੂੰ ਵਿਸ਼ਵ ਕੱਪ ਦੇ ਸਰਵੋਤਮ ਪਲੇਇੰਗ ਇਲੈਵਨ ਦਾ ਕਪਤਾਨ ਚੁਣਿਆ ਗਿਆ ਹੈ। ਵੱਡੀ ਗੱਲ ਇਹ ਹੈ ਕਿ ਇਸ ਟੀਮ ਵਿੱਚ ਤਿੰਨ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ।
ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਫੌਕਸ ਸਪੋਰਟਸ ਵਿਸ਼ਵ ਕੱਪ ਦੇ ਆਲ ਟਾਈਮ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲੀ ਹੈ।
ਇਸ ਟੀਮ ਵਿੱਚ ਸਚਿਨ, ਰੋਹਿਤ, ਪੋਂਟਿੰਗ, ਵਿਰਾਟ, ਵਿਵ ਰਿਚਰਡਸ, ਸੰਗਾਕਾਰਾ, ਅਕਰਮ, ਮਿਸ਼ੇਲ ਸਟਾਰਕ, ਸ਼ੇਨ ਵਾਰਨ, ਮੈਕਗ੍ਰਾ ਅਤੇ ਮੁਰਲੀਧਰਨ ਨੂੰ ਚੁਣਿਆ ਗਿਆ ਹੈ।