6 April 2024
TV9 Punjabi
Author: Ramandeep Singh
ਰਾਹੁਲ ਗਾਂਧੀ ਆਪਣੇ ਸਿਆਸੀ ਕਰੀਅਰ ਦੀ 5ਵੀਂ ਚੋਣ ਲੜਨ ਜਾ ਰਹੇ ਹਨ। ਉਹ ਲਗਾਤਾਰ ਦੂਜੀ ਵਾਰ ਵਾਇਨਾਡ ਤੋਂ ਚੋਣ ਲੜਨਗੇ।
ਰਾਹੁਲ ਗਾਂਧੀ ਨੇ ਆਪਣੇ ਕਰੀਅਰ ਦੀ ਪਹਿਲੀ ਲੋਕ ਸਭਾ ਚੋਣ ਅਮੇਠੀ ਲੋਕ ਸਭਾ ਸੀਟ ਤੋਂ ਲੜੀ ਸੀ। ਉਹ ਸਾਲ 2004 ਸੀ।
2004 ਵਿੱਚ ਲੋਕ ਸਭਾ ਚੋਣਾਂ ਦੌਰਾਨ ਆਪਣੇ ਚੋਣ ਹਲਫ਼ਨਾਮੇ ਵਿੱਚ ਰਾਹੁਲ ਗਾਂਧੀ ਨੇ ਆਪਣੀ ਜਾਇਦਾਦ 55,38,123 ਰੁਪਏ ਦੱਸੀ ਸੀ।
ਰਾਹੁਲ ਗਾਂਧੀ ਨੇ ਮੁੜ ਚੋਣ ਲੜੀ। ਉਨ੍ਹਾਂ ਨੇ ਆਪਣੀ ਜਾਇਦਾਦ 2,32,74,706 ਕਰੋੜ ਰੁਪਏ ਦੱਸੀ ਹੈ। ਭਾਵ 5 ਸਾਲਾਂ ਵਿੱਚ ਦੌਲਤ 4 ਗੁਣਾ ਵਧੀ ਹੈ।
2014 ਦੀਆਂ ਲੋਕ ਸਭਾ ਚੋਣਾਂ ਵਿੱਚ, ਉਨ੍ਹਾਂ ਨੇ ਆਪਣੀ ਜਾਇਦਾਦ 9,40,06,549 ਕਰੋੜ ਰੁਪਏ ਦੱਸੀ। 5 ਸਾਲਾਂ ਵਿੱਚ ਦੌਲਤ 5 ਗੁਣਾ ਵਧੀ ਹੈ।
ਸਾਲ 2019 ਵਿੱਚ ਰਾਹੁਲ ਵਾਇਨਾਡ ਤੋਂ ਜਿੱਤੇ ਸਨ। ਉਦੋਂ ਤੱਕ ਉਨ੍ਹਾਂ ਦੀ ਜਾਇਦਾਦ 15,88,77,063 ਕਰੋੜ ਰੁਪਏ ਤੱਕ ਪਹੁੰਚ ਗਈ ਸੀ। 5 ਸਾਲਾਂ 'ਚ 1.69 ਗੁਣਾ ਵਾਧਾ ਹੋਇਆ ਹੈ।
ਲੋਕ ਸਭਾ 2024 ਦੀਆਂ ਚੋਣਾਂ ਲਈ ਆਪਣੇ ਹਲਫ਼ਨਾਮੇ ਵਿੱਚ ਰਾਹੁਲ ਗਾਂਧੀ ਨੇ ਆਪਣੀ ਕੁੱਲ ਜਾਇਦਾਦ 20,39,61,862 ਰੁਪਏ ਦੱਸੀ ਹੈ।
ਇਸ ਦਾ ਮਤਲਬ ਹੈ ਕਿ ਪਹਿਲੀ ਚੋਣ ਤੋਂ ਲੈ ਕੇ ਹੁਣ ਤੱਕ ਰਾਹੁਲ ਗਾਂਧੀ ਦੀ ਦੌਲਤ ਵਿੱਚ 37 ਗੁਣਾ ਵਾਧਾ ਹੋਇਆ ਹੈ।