ਤਿਹਾੜ ਜੇਲ੍ਹ 'ਚ ਸੰਜੇ ਸਿੰਘ ਦਾ ਭਾਰ ਘਟਿਆ ਜਾਂ ਵਧਿਆ? ਰਿਪੋਰਟ ਆਈ ਸਾਹਮਣੇ

6 April 2024

TV9 Punjabi

Author: Ramandeep Singh

ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ 4 ਅਕਤੂਬਰ 2023 ਨੂੰ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਤਿਹਾੜ ਜੇਲ੍ਹ ਵਿੱਚ ਬੰਦ ਸੀ। 

4 Oct 2023 ਨੂੰ ਕੀਤਾ ਗ੍ਰਿਫ਼ਤਾਰ

ਹੁਣ 2 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਵਿੱਚ ਰਹਿਣ ਦੌਰਾਨ ਸੰਜੇ ਸਿੰਘ ਦੀ ਸਿਹਤ ਸਬੰਧੀ ਜਾਣਕਾਰੀ ਜਾਰੀ ਕੀਤੀ ਹੈ।

 ਸੰਜੇ ਸਿੰਘ ਨੂੰ ਜ਼ਮਾਨਤ

ਤਿਹਾੜ ਜੇਲ੍ਹ ਪ੍ਰਸ਼ਾਸਨ ਅਨੁਸਾਰ ਨਿਆਂਇਕ ਹਿਰਾਸਤ ਵਿੱਚ ਰਹਿਣ ਦੌਰਾਨ ਸੰਜੇ ਸਿੰਘ ਦਾ ਭਾਰ ਵਧ ਗਿਆ ਅਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਪਹਿਲਾਂ ਨਾਲੋਂ ਬਿਹਤਰ ਰਿਹਾ।

ਸੰਜੇ ਸਿੰਘ ਦਾ ਭਾਰ ਵਧ ਗਿਆ

ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਰਿਪੋਰਟ ਅਨੁਸਾਰ ਜਦੋਂ ਸੰਜੇ ਸਿੰਘ 13 ਅਕਤੂਬਰ 2023 ਨੂੰ ਤਿਹਾੜ ਜੇਲ੍ਹ ਪਹੁੰਚਿਆ ਤਾਂ ਉਹਨਾਂ ਦਾ ਭਾਰ 76 ਕਿਲੋ ਸੀ, ਜੋ ਜ਼ਮਾਨਤ ਮਿਲਣ ਤੱਕ ਵਧ ਕੇ 82 ਕਿਲੋ ਹੋ ਗਿਆ। ਨਾਲ ਹੀ, ਉਹਨਾਂ ਦਾ ਬਲੱਡ ਪ੍ਰੈਸ਼ਰ ਜੋ ਪਹਿਲਾਂ 153/103 ਸੀ, ਘਟ ਕੇ 136/70 ਹੋ ਗਿਆ।

ਜੇਲ੍ਹ ਪ੍ਰਸ਼ਾਸਨ ਦੀ ਰਿਪੋਰਟ

ED ਨੇ ‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ‘ਚ ਪਿਛਲੇ ਸਾਲ ਫਰਵਰੀ ‘ਚ ਗ੍ਰਿਫਤਾਰ ਕੀਤਾ ਸੀ। 

ਮਨੀਸ਼ ਸਿਸੋਦੀਆ ਵੀ ਗ੍ਰਿਫਤਾਰ 

ਜਿਸ ਤੋਂ ਬਾਅਦ ਈਡੀ ਨੇ ਇਸ ਮਾਮਲੇ ‘ਚ ਸਤੇਂਦਰ ਜੈਨ ਅਤੇ ਸੰਸਦ ਮੈਂਬਰ ਸੰਜੇ ਸਿੰਘ ‘ਤੇ ਸ਼ਿਕੰਜਾ ਕੱਸਿਆ। ਜਿਸ ਤੋਂ ਬਾਅਦ ਤਿੰਨਾਂ ਨੇਤਾਵਾਂ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। 

ਤਿੰਨ ਨੇਤਾਵਾਂ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ

ਫਿਰ ਇਸ ਘਪਲੇ ਵਿੱਚ ਲਗਾਤਾਰ 9 ਵਾਰ ਸੰਮਨ ਭੇਜ ਕੇ ਈਡੀ ਨੇ ਲੰਬੀ ਪੁੱਛਗਿੱਛ ਤੋਂ ਬਾਅਦ 21 ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ 15 ਅਪ੍ਰੈਲ ਤੱਕ ਤਿਹਾੜ ਜੇਲ੍ਹ ਵਿੱਚ ਹਨ।

ਸੀਐਮ ਕੇਜਰੀਵਾਲ ਨੂੰ ਈਡੀ ਨੇ ਹਿਰਾਸਤ 'ਚ ਲਿਆ

ਯੁਵਰਾਜ ਸਿੰਘ ਇਸ ਬੱਲੇਬਾਜ਼ ਦਾ ਪ੍ਰਦਰਸ਼ਨ ਦੇਖ ਖੁਸ਼