9 Mar 2024
TV9Punjabi
ਔਰਤਾਂ ਅਕਸਰ ਚਿਹਰੇ ਦੇ ਦਾਗ-ਧੱਬਿਆਂ ਨੂੰ ਛੁਪਾਉਣ ਲਈ ਮੇਕਅੱਪ ਦਾ ਸਹਾਰਾ ਲੈਂਦੀਆਂ ਹਨ। ਮੇਕਅੱਪ ਸੁੰਦਰਤਾ ਵਧਾਉਣ ਦਾ ਵੀ ਕੰਮ ਕਰਦਾ ਹੈ।
ਮੇਕਅੱਪ 'ਚ ਮੌਜੂਦ ਕੈਮੀਕਲ ਸਕਿਨ ਤੋਂ ਨਮੀ ਖੋਹ ਲੈਂਦੇ ਹਨ, ਜਿਸ ਕਾਰਨ ਚਿਹਰੇ ਦੀ ਚਮਕ ਘੱਟ ਜਾਂਦੀ ਹੈ। ਇਸ ਨਾਲ ਸਕਿਨ ਡ੍ਰਾਈ ਹੋ ਜਾਂਦੀ ਹੈ।
ਤੁਸੀਂ ਬਿਨਾਂ ਮੇਕਅੱਪ ਦੇ ਵੀ ਖੂਬਸੂਰਤ ਲੱਗ ਸਕਦੇ ਹੋ। ਹਾਂ, ਇਸਦੇ ਲਈ ਤੁਹਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ।
ਸਵੇਰੇ ਜਲਦੀ ਉੱਠਣਾ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਬਲਕਿ ਇਹ ਸਕਿਨ ਨੂੰ ਨਿਖਾਰਦਾ ਵੀ ਹੈ। ਇਸ ਨਾਲ ਤੁਸੀਂ ਫ੍ਰੈਸ਼ ਫੀਲ ਕਰੋਗੇ।
ਸਰੀਰ ਵਿੱਚ ਪਾਣੀ ਦੀ ਕਮੀ ਨਾਲ ਮੁਹਾਸੇ ਅਤੇ ਹੋਰ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗਲੋਇੰਗ ਸਕਿਨ ਲਈ ਆਪਣੇ ਆਪ ਨੂੰ ਹਾਈਡਰੇਟ ਰੱਖੋ ਅਤੇ ਖੂਬ ਪਾਣੀ ਪੀਓ।
ਤੁਹਾਨੂੰ ਸਿਹਤਮੰਦ ਚੀਜ਼ਾਂ ਜਿਵੇਂ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੀ ਸਕਿਨ ਗਲੋਇੰਗ ਦਿਖਾਈ ਦੇਵੇਗੀ।
ਤਣਾਅ ਕਾਰਨ ਚਿਹਰੇ 'ਤੇ ਝੁਰੜੀਆਂ ਵੀ ਆ ਸਕਦੀਆਂ ਹਨ। ਸਿਹਤਮੰਦ ਅਤੇ ਗਲੋਇੰਗ ਸਕਿਨ ਲਈ ਤਣਾਅ ਤੋਂ ਦੂਰ ਰਹਿਣਾ ਬਿਹਤਰ ਹੈ।