ਰੋਹਿਤ-ਦ੍ਰਾਵਿੜ ਈਸ਼ਾਨ ਕਿਸ਼ਨ ਨੂੰ ਦੇਣਾ ਚਾਹੁੰਦੇ ਸਨ ਮੌਕਾ 

2 Mar 2024

TV9Punjabi

ਇਸ਼ਾਨ ਕਿਸ਼ਨ ਇਸ ਸਮੇਂ ਭਾਰਤੀ ਕ੍ਰਿਕਟ 'ਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਬੀਸੀਸੀਆਈ ਨੇ ਉਨ੍ਹਾਂ ਨੂੰ ਕੇਂਦਰੀ ਕਰਾਰ ਵਿੱਚ ਜਗ੍ਹਾ ਨਹੀਂ ਦਿੱਤੀ ਹੈ। ਇਸ ਦਾ ਕਾਰਨ ਘਰੇਲੂ ਕ੍ਰਿਕਟ ਨੂੰ ਨਜ਼ਰਅੰਦਾਜ਼ ਕਰਦੇ ਹੋਏ ਈਸ਼ਾਨ ਦਾ ਆਈਪੀਐਲ ਦੀ ਤਿਆਰੀ ਦੱਸਿਆ ਜਾ ਰਿਹਾ ਹੈ। 

ਈਸ਼ਾਨ ਕਿਸ਼ਨ ਬਾਹਰ

Pic Credit: AFP/PTI

ਈਸ਼ਾਨ ਨੇ ਮੈਂਟਲ ਬ੍ਰੇਕ ਲੈ ਲਿਆ ਸੀ ਅਤੇ ਉਹ ਦੱਖਣੀ ਅਫਰੀਕਾ ਦਾ ਦੌਰਾ ਅੱਧ ਵਿਚਾਲੇ ਛੱਡ ਕੇ ਵਾਪਸ ਆ ਗਏ ਸਨ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਕਿ ਈਸ਼ਾਨ ਕੇਐੱਲ ਰਾਹੁਲ ਨੂੰ ਟੈਸਟ 'ਚ ਵਿਕਟਕੀਪਰ ਦੇ ਤੌਰ 'ਤੇ ਖੇਡਣ ਤੋਂ ਨਾਰਾਜ਼ ਹਨ।

ਇਹ ਸੀ ਕਾਰਨ 

ਈਸ਼ਾਨ ਦੇ ਇਸ ਵਿਵਹਾਰ ਤੋਂ ਟੀਮ ਪ੍ਰਬੰਧਨ ਅਤੇ ਬੋਰਡ ਨਾਰਾਜ਼ ਸਨ। ਇਸ ਤੋਂ ਬਾਅਦ ਈਸ਼ਾਨ ਨੇ ਰਣਜੀ ਟਰਾਫੀ ਵੀ ਨਹੀਂ ਖੇਡੀ, ਜਿਸ ਤੋਂ ਬਾਅਦ ਨਾਰਾਜ਼ਗੀ ਵਧ ਗਈ।

ਬੋਰਡ ਮੈਨੇਜਮੈਂਟ ਨਾਰਾਜ਼

ਵੈੱਬਸਾਈਟ ESPNcricinfo ਦੀ ਰਿਪੋਰਟ ਮੁਤਾਬਕ ਟੀਮ ਪ੍ਰਬੰਧਨ ਨੇ ਈਸ਼ਾਨ ਨੂੰ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਟੈਸਟ ਸੀਰੀਜ਼ ਦੇ ਮੱਧ 'ਚ ਖੇਡਣ ਲਈ ਕਿਹਾ ਸੀ।

ਮੈਨੇਜਮੈਂਟ ਨਾਲ ਸੰਪਰਕ ਕੀਤਾ

ਹਾਲਾਂਕਿ, ਈਸ਼ਾਨ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਉਹ ਤਿਆਰ ਨਹੀਂ ਸੀ ਅਤੇ ਇਸ ਲਈ ਧਰੁਵ ਜੁਰੇਲ ਨੂੰ ਮੌਕਾ ਮਿਲਿਆ।

ਪੇਸ਼ਕਸ਼ ਨੂੰ ਰੱਦ ਕਰ ਦਿੱਤਾ

ਈਸ਼ਾਨ ਅਤੇ ਸ਼੍ਰੇਅਸ ਅਈਅਰ ਵੱਲੋਂ ਘਰੇਲੂ ਕ੍ਰਿਕਟ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ, ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇੱਕ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਘਰੇਲੂ ਕ੍ਰਿਕਟ ਨੂੰ ਨਜ਼ਰਅੰਦਾਜ਼ ਕਰਨ ਦੇ ਗੰਭੀਰ ਨਤੀਜੇ ਹੋ ਸਕਦੇ ਹਨ।

ਬੋਰਡ ਚੇਤਾਵਨੀ

ਈਸ਼ਾਨ ਨੂੰ ਰਣਜੀ ਟਰਾਫੀ 'ਚ ਨਹੀਂ ਦੇਖਿਆ ਗਿਆ ਸੀ ਪਰ ਉਹ ਮੁੰਬਈ 'ਚ ਡੀਵਾਈ ਪਾਟਿਲ ਟੂਰਨਾਮੈਂਟ 'ਚ ਖੇਡਦੇ ਨਜ਼ਰ ਆਏ ਸਨ।

ਡੀਵਾਈ ਪਾਟਿਲ 'ਚ ਖੇਡੇ

2500 ਪਕਵਾਨਾਂ 'ਚ ਇਕ ਵੀ ਨਾਨ-ਵੈਜ ਨਹੀਂ, ਇਸ ਤਰ੍ਹਾਂ ਹੈ ਅੰਬਾਨੀ ਪਰਿਵਾਰ ਦਾ Menu