ਸਰਦੀਆਂ ਵਿੱਚ ਟ੍ਰੀਗਰ ਕਰ ਸਕਦਾ ਹੈ Asthma, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

31 Dec 2023

TV9Punjabi

ਅਸਥਮਾ ਤੋਂ ਪੀੜਤ ਲੋਕਾਂ ਲਈ ਸਰਦੀਆਂ ਦਾ ਮੌਸਮ ਕਾਫ਼ੀ ਚੁਣੌਤੀਪੂਰਨ ਹੋ ਸਕਦਾ ਹੈ, ਕਿਉਂਕਿ ਇਹ ਸਾਹ ਦੀ ਬਿਮਾਰੀ ਹੈ।

ਅਸਥਮਾ ਤੋਂ ਪੀੜਤ

ਜਦੋਂ ਸਰਦੀਆਂ ਵਿੱਚ ਤਾਪਮਾਨ ਘੱਟ ਜਾਂਦਾ ਹੈ ਤਾਂ ਦਮਾ ਸ਼ੁਰੂ ਹੋ ਸਕਦਾ ਹੈ। ਅਸਥਮਾ ਦੇ ਮਰੀਜ਼ਾਂ ਨੂੰ ਗੰਭੀਰ ਸਥਿਤੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਸਰਦੀਆਂ ਦੌਰਾਨ ਖੁਸ਼ਕ ਹਵਾਵਾਂ ਕਾਰਨ ਇਹ ਸਮੱਸਿਆ ਵੱਧ ਸਕਦੀ ਹੈ, ਇਸ ਲਈ ਬਾਹਰ ਨਿਕਲਦੇ ਸਮੇਂ ਮੂੰਹ, ਨੱਕ, ਸਿਰ ਅਤੇ ਕੰਨ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।

ਖੁਸ਼ਕ ਹਵਾਵਾਂ 

ਸਰਦੀਆਂ ਵਿੱਚ ਧੁੰਦ ਅਸਥਮਾ ਦੀ ਸਮੱਸਿਆ ਨੂੰ ਵਧਾ ਦਿੰਦੀ ਹੈ। ਇਹ ਵੀ ਧਿਆਨ ਰੱਖੋ ਕਿ ਪ੍ਰਦੂਸ਼ਣ ਦੀ ਸਥਿਤੀ ਵਿੱਚ ਬਾਹਰ ਨਾ ਨਿਕਲੋ।

ਧੁੰਦ ਵਧਾ ਦਿੰਦੀ ਹੈ ਤਕਲੀਫ਼

ਦਮੇ ਤੋਂ ਪੀੜਤ ਲੋਕਾਂ ਨੂੰ ਧੂੰਏਂ ਵਾਲੀ ਅੱਗ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਹੀਟਰ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਨਹੀਂ ਬੈਠਣਾ ਚਾਹੀਦਾ ਅਤੇ ਇਸ ਦੌਰਾਨ ਕਮਰੇ ਵਿੱਚ ਵੈਂਟੀਲੇਸ਼ਨ ਦਾ ਸਹੀ ਪ੍ਰਬੰਧ ਕਰਨਾ ਚਾਹੀਦਾ ਹੈ।

ਹੀਟਰ ਦੇ ਸਾਹਮਣੇ ਨਾ ਬੈਠੋ ਜ਼ਿਆਦਾ

ਸਵੈਟਰ, ਕੰਬਲ, ਗੱਦੇ ਅਤੇ ਰਜਾਈ ਵਰਗੀਆਂ ਚੀਜ਼ਾਂ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ, ਨਹੀਂ ਤਾਂ ਇਨ੍ਹਾਂ ਵਿੱਚ ਮੌਜੂਦ ਧੂੜ ਦੇ ਕਣ ਦਮੇ ਦੇ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਵਧਾ ਸਕਦੇ ਹਨ।

ਸਾਫ਼-ਸਫਾਈ ਦਾ ਰੱਖੋ ਧਿਆਨ

ਅਸਥਮਾ ਦੇ ਮਰੀਜ਼ਾਂ ਨੂੰ ਤੰਦਰੁਸਤ ਰਹਿਣ ਲਈ ਸਰਦੀਆਂ ਵਿੱਚ ਯੋਗਾ ਅਤੇ ਸੈਰ ਨੂੰ ਆਪਣੀ ਰੁਟੀਨ ਵਿੱਚ ਲਿਆਉਣਾ ਚਾਹੀਦਾ ਹੈ, ਹਾਲਾਂਕਿ ਧੁੰਦ ਦੀ ਸਥਿਤੀ ਵਿੱਚ ਘਰ ਤੋਂ ਬਾਹਰ ਨਿਕਲਣ ਤੋਂ ਬਚੋ।

ਯੋਗਾ ਅਤੇ ਸੈਰ

ਇਹ ਫੂਡ ਖੂਨ ਨੂੰ ਗਾੜ੍ਹਾ ਬਣਾਉਂਦੇ ਹਨ, ਇਨ੍ਹਾਂ ਨੂੰ ਕਦੇ ਨਾ ਖਾਓ