ਸਰਦੀਆਂ 'ਚ ਨਹੀਂ ਨਿਕਲ ਰਹੀ ਧੁੱਪ ਤਾਂ ਇੰਜ ਪੂਰੀ ਕਰੋ ਵਿਟਾਮਿਨ ਡੀ ਦੀ ਕਮੀ
5 Jan 2024
TV9Punjabi
ਸਰਦੀਆਂ ਦੇ ਮੌਸਮ 'ਚ ਉੱਤਰੀ ਭਾਰਤ ਦੇ ਕਈ ਖੇਤਰਾਂ 'ਚ ਇੱਕ ਹਫ਼ਤੇ ਤੱਕ ਸੂਰਜ ਦੀ ਰੌਸ਼ਨੀ ਨਹੀਂ ਆਉਂਦੀ ਹੈ। ਅਜਿਹੀ ਸਥਿਤੀ 'ਚ ਤੁਹਾਡੇ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ। ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਇਹ ਉਪਾਅ ਕਰ ਸਕਦੇ ਹੋ।
ਸਰਦੀਆਂ ਦਾ ਮੌਸਮ
ਧੁੱਪ ਨਾ ਨਿਕਲਣ 'ਤੇ ਤੁਸੀਂ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਸੂਰਜ ਦੀ ਰੌਸ਼ਨੀ
ਵਿਟਾਮਿਨ ਡੀ ਕੁਝ ਮੱਛੀਆਂ ਜਿਵੇਂ ਕਿ ਸਾਲਮਨ ਅਤੇ ਟੁਨਾ 'ਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਭੋਜਨ 'ਚ ਅੰਡੇ ਦੇ ਪੀਲੇ ਭਾਗ ਨੂੰ ਸ਼ਾਮਲ ਕਰਕੇ ਵਿਟਾਮਿਨ ਡੀ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ।
ਵਿਟਾਮਿਨ ਡੀ
ਸ਼ਾਕਾਹਾਰੀ ਲੋਕ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਮਸ਼ਰੂਮ ਤੋਂ ਬਣਿਆ ਭੋਜਨ ਖਾ ਸਕਦੇ ਹਨ। ਉਬਾਲੇ ਹੋਏ ਮਸ਼ਰੂਮ ਖਾਣ ਨਾਲ ਤੁਹਾਨੂੰ ਜ਼ਿਆਦਾ ਫਾਇਦੇ ਮਿਲਣਗੇ।
ਮਸ਼ਰੂਮ
ਤੁਹਾਨੂੰ ਆਪਣੀ ਖੁਰਾਕ 'ਚ Dry Fruits ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਨਾਲ ਨਾ ਸਿਰਫ ਵਿਟਾਮਿਨ ਡੀ ਦੀ ਕਮੀ ਦੂਰ ਹੋਵੇਗੀ ਸਗੋਂ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੋਵੇਗੀ।
Dry Fruits
ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਮੌਸਮ 'ਚ ਮਿਲਣ ਵਾਲੇ ਫਲ ਅਤੇ ਸਬਜ਼ੀਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਹ ਵਿਟਾਮਿਨ ਡੀ ਨਾਲ ਭਰਪੂਰ ਹੁੰਦੇ ਹਨ।
ਮੌਸਮੀ ਫਲ
ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਤੁਹਾਨੂੰ ਕੈਲਸ਼ੀਅਮ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ। ਕੈਲਸ਼ੀਅਮ ਦਾ ਸੇਵਨ ਕਰਨ ਨਾਲ ਸਰੀਰ 'ਚ ਵਿਟਾਮਿਨ ਡੀ ਦੀ ਮਾਤਰਾ ਬਰਕਰਾਰ ਰਹਿੰਦੀ ਹੈ। ਇਸ ਦੇ ਲਈ ਤੁਹਾਨੂੰ ਹਰ ਰਾਤ ਇੱਕ ਗਲਾਸ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ।
ਕੈਲਸ਼ੀਅਮ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦੁਨੀਆ ਦੀ ਸਭ ਤੋਂ ਖਰਾਬ Dishes 'ਚ ਭਾਰਤ ਦੀ ਇਹ ਸਬਜ਼ੀ ਵੀ ਸ਼ਾਮਲ
Learn more